ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਤੋਂ ਖਫ਼ਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

[ad_1]





ਤਪਾ ਮੰਡੀ : ਕੇਂਦਰ ਸਰਕਾਰ ਵੱਲੋਂ ਲਾਗੂ ਕਾਨੂੰਨਾਂ ਨੂੰ ਵਾਪਸ ਨਾ ਲੈਣ ਦੇ ਵਿਰੋਧ ’ਚ ਪਿੰਡ ਜੈਮਲ ਸਿੰਘ ਵਾਲਾ ਵਿਖੇ ਇੱਕ ਨੌਜਵਾਨ ਨੇ ਘਰ ’ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਸਤਵੰਤ ਸਿੰਘ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜੰਥੇਬੰਦੀ ਨਾਲ ਕਿਸਾਨ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਦਿੰਦਾ ਆ ਰਿਹਾ ਸੀ ਅਤੇ 24 ਤਾਰੀਖ ਨੂੰ ਦਿੱਲੀ ਦੇ ਟਿਕਰੀ ਬਾਰਡਰ ਤੋਂ ਵਾਪਸ ਆਇਆ ਸੀ ਅਤੇ ਪਿੰਡ ਦੀ ਸੱਥ ’ਚ ਬੈਠਕੇ ਕਹਿ ਰਿਹਾ ਸੀ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਕੇ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਸਾਡੀਆਂ ਬੀਬੀਆਂ ਸੜਕਾਂ ਤੇ ਰੁਲ ਰਹੀਆਂ ਹਨ। ਇਸ ਤੋਂ ਚੰਗਾ ਤਾਂ ਮਰਨਾ ਹੀ ਹੈ।

ਲੱਕੜ ਦਾ ਮਿਸਤਰੀ ਹੋਣ ਕਾਰਨ ਕੋਈ ਕੰਮ ਨਹੀਂ ਸੀ ਚੱਲ ਰਿਹਾ ਅਤੇ ਨਾ ਹੀ ਕੋਈ ਜ਼ਮੀਨ ਜਾਇਦਾਦ ਸੀ,ਪਰ ਖੇਤੀ ਕਾਨੂੰਨ ਰੱਦ ਨਾ ਹੋਣ ਕਾਰਨ ਉਸ ਨੇ ਰਾਤ ਸਮੇਂ ਘਰ ਦੇ ਪੱਖੋ ਨਾਲ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਇਸ ਗੱਲ ਦਾ ਪਰਿਵਾਰਿਕ ਮੈਂਬਰਾਂ ਨੂੰ ਉਸ ਸਮੇਂ ਪਤਾ ਲੱਗਾ ਜਦ ਸਵੇਰੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਅੰਦਰੋਂ ਕੁੰਡੀ ਬੰਦ ਹੋਣ ਕਾਰਨ ਦਰਵਾਜੇ ਨੂੰ ਤੋੜ ਕੇ ਦੇਖਿਆ ਤਾਂ ਸਤਵੰਤ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਦ ਨੌਜਵਾਨ ਦੇ ਸ਼ਹੀਦ ਹੋਣ ਦੀ ਗੱਲ ਪਿੰਡ ’ਚ ਅੱਗ ਵਾਂਗ ਫੈਲੀ ਤਾਂ ਪਿੰਡ ’ਚ ਸੋਗ ਛਾ ਗਿਆ।

Real Estate







Previous articleਮੋਗਾ ਤੋਂ ਅਡਾਨੀ ਭੰਡਾਰ ’ਚੋਂ ਅਨਾਜ ਭਰਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ
Next articleਪੱਛਮੀ ਬੰਗਾਲ ਵਿੱਚ 8 ਪੜਾਵਾਂ ਵਿੱਚ ਵੋਟਿੰਗ


[ad_2]
#ਖਤ #ਕਨਨ #ਨ #ਰਦ #ਨ #ਕਰਨ #ਤ #ਖਫ #ਨਜਵਨ #ਨ #ਕਤ #ਖਦਕਸ਼

Source link