TV ਅਦਾਕਾਰਾ ਸ਼ਵੇਤਾ ਤਿਵਾੜੀ ਅੱਜ ਕੱਲ੍ਹ ਆਪਣੀ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਪ੍ਰਸ਼ੰਸਕ ਵੀ ਉਸ ਦੀ ਲੁੱਕ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸ਼ਵੇਤਾ ਨੇ ਸਖ਼ਤ ਮਿਹਨਤ ਨਾਲ ਖ਼ੁਦ ਨੂੰ ਫ਼ਿੱਟ ਕੀਤਾ ਹੈ। ਇਸ ਤੋਂ ਬਾਅਦ ਸ਼ਵੇਤਾ ਨੇ ਇੱਕ ਬੋਲਡ ਫ਼ੋਟੋਸ਼ੂਟ ਵੀ ਕਰਵਾਇਆ ਜਿਸ ਦੀਆਂ ਕੁੱਝ ਤਸਵੀਰਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਜਿਮ ‘ਚ ਵਰਕਆਊਟ ਦੇ ਨਾਲ-ਨਾਲ ਸ਼ਵੇਤਾ ਨੇ ਕਈ ਮਹੀਨਿਆਂ ਤਕ ਆਪਣੀ ਖ਼ੁਰਾਕ ‘ਤੇ ਵੀ ਖ਼ਾਸ ਧਿਆਨ ਦਿੱਤਾ। ਸ਼ਵੇਤਾ ਨੇ ਟਰਾਂਸਫ਼ਰਮੇਸ਼ਨ (ਭਾਰ ਘਟਾਉਣ) ਤੋਂ ਬਾਅਦ ਇੱਕ ਬੋਲਡ ਫ਼ੋਟੋਸ਼ੂਟ ਕਰਵਾਇਆ ਜਿਸ ‘ਚ ਉਹ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਭਾਰ ਘਟਾਉਣ ਤੋਂ ਬਾਅਦ ਸ਼ਵੇਤਾ ਨੇ ਕਿਹਾ ਕਿ ਭਾਰ ਘਟਾਉਣਾ ਉਸ ਲਈ ਆਸਾਨ ਨਹੀਂ ਸੀ। ਇਸ ਲਈ ਖ਼ੁਦ ‘ਤੇ ਬੇਹੱਦ ਕੰਟਰੋਲ ਕਰਨ ਦੇ ਨਾਲ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ।
ਦੱਸ ਦੇਈਏ ਕਿ ਸ਼ਵੇਤਾ ਦੇ ਦੋ ਬੱਚੇ ਹਨ ਜਿਨ੍ਹਾਂ ‘ਚੋਂ ਵੱਡੀ ਧੀ ਦਾ ਨਾਂ ਪਲਕ ਤਿਵਾੜੀ ਹੈ ਜੋ ਬਹੁਤ ਜਲਦ ਬੌਲੀਵੁਡ ‘ਚ ਡੈਬਿਊ ਕਰਨ ਵਾਲੀ ਹੈ ਅਤੇ ਛੋਟੇ ਪੁੱਤਰ ਦਾ ਨਾਂ ਰੇਯਾਂਸ ਹੈ। ਫ਼ਿੱਟ ਹੋਣ ਤੋਂ ਬਾਅਦ ਸ਼ਵੇਤਾ ਨੇ ਆਪਣੀ ਡਾਇਟੀਸ਼ੀਅਨ ਦਾ ਧੰਨਵਾਦ ਕੀਤਾ ਹੈ ਉਸ ਨੇ ਕਿਹਾ ਕਿ ਮੇਰੀ ਡਾਇਟੀਸ਼ੀਅਨ ਨੇ ਮੇਰੀ ਇੱਛਾ ਅਨੁਸਾਰ ਡਾਈਟ ਬਣਾਈ, ਮੇਰੀ ਪਸੰਦ ਅਤੇ ਨਾ-ਪਸੰਦ ਦਾ ਬਹੁਤ ਧਿਆਨ ਰੱਖਿਆ।
ਸ਼ਵੇਤਾ ਦੇ ਇਸ ਟਰਾਂਸਫ਼ਰਮੇਸ਼ਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ TV ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਉਸ ਦੀ ਤਾਰੀਫ਼ ਕੀਤੀ। ਸ਼ਵੇਤਾ ਦੀਆਂ ਤਸਵੀਰਾਂ ‘ਤੇ ਉਨ੍ਹਾਂ ਦੇ ਕੋ-ਸਟਾਰ ਫ਼ਰਮਾਨ ਖ਼ਾਨ ਨੇ ਕੌਮੈਂਟ ਕਰਦੇ ਹੋਏ ਲਿਖਿਆ ਕਿ ਬਸ ਕਰੋ ਸਖੀ, ਇੰਝ ਅੱਗ ਨਹੀਂ ਲਗਾਉਂਦੇ ਲੋਕਾਂ ਦੇ ਦਿਲ ‘ਚ …