ਨਵੀਂ ਦਿੱਲੀ- ਭਾਰਤ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ‘ਚ ਪਿਛਲੇ ਕੁਝ ਦਿਨਾਂ ਦੀ ਤੁਲਨਾ ‘ਚ ਕਮੀ ਦੇਖਣ ਨੂੰ ਮਿਲੀ। ਦੇਸ਼ ‘ਚ ਇਕ ਦਿਨ ਯਾਨੀ ਬੀਤੇ 24 ਘੰਟਿਆਂ ‘ਚ 10,600 ਦੇ ਕਰੀਬ ਕੋਵਿਡ-19 ਦੇ ਨਵੇਂ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ‘ਚ ਖ਼ਤਰਨਾਕ ਵਾਇਰਸ ਕਾਰਨ 78 ਮਰੀਜ਼ਾਂ ਦੀ ਮੌਤ ਹੋਈ ਹੈ। ਦੇਸ਼ ‘ਚ ਹੁਣ ਤੱਕ 1.56 ਲੱਖ ਤੋਂ ਵੱਧ ਲੋਕ ਕੋਰੋਨਾ ਕਾਰਨ ਆਪਣੀ ਜਾਨ ਗਵਾ ਚੁਕੇ ਹਨ। ਮੰਤਰਾਲਾ ਅਨੁਸਾਰ ਹੁਣ ਤੱਕ ਇਕ ਕਰੋੜ 17 ਲੱਖ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁੱਕਿਆ ਹੈ।
ਸਿਹਤ ਮੰਤਰਾਲਾ ਅਨੁਸਾਰ ਪਿਛਲੇ 24 ਘੰਟਿਆਂ ‘ਚ 10,584 ਨਵੇਂ ਮਾਮਲੇ ਸਾਹਮਣੇ ਆਇਆ ਹੈ। ਹੁਣ ਤੱਕ ਕੁੱਲ ਮਾਮਲੇ 11,016,434 ਹੋ ਗਏ ਹਨ। ਪਿਛਲੇ 24 ਘੰਟਿਆਂ ‘ਚ 13,255 ਮਰੀਜ਼ ਠੀਕ ਹੋ ਚੁਕੇ ਹਨ। ਹੁਣ ਤੱਕ 1,07,12,665 ਮਰੀਜ਼ ਠੀਕ ਹੋ ਚੁਕੇ ਹਨ। ਮੰਤਰਾਲਾ ਅਨੁਸਾਰ ਪਿਛਲੇ 24 ਘੰਟਿਆਂ ‘ਚ 78 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ, ਉੱਥੇ ਹੀ ਹੁਣ ਤੱਕ ਕੁੱਲ 1,56,463 ਮੌਤਾਂ ਹੋ ਚੁਕੀਆਂ ਹਨ। ਦੇਸ਼ ‘ਚ 1,47,306 ਸਰਗਰਮ ਮਾਮਲੇ ਹਨ। ਪਿਛਲੇ 24 ਘੰਟਿਆਂ ‘ਚ 6,78,685 ਟੈਸਟ ਹੋ ਚੁਕੇ ਹਨ। ਹੁਣ ਤੱਕ ਕੁੱਲ 21,22,30,431 ਟੈਸਟ ਹੋ ਚੁਕੇ ਹਨ।