ਸੰਗਰੂਰ – ਜ਼ਿਲ੍ਹਾ ਸੰਗਰੂਰ ਜੇਲ ’ਚੋਂ 2 ਗੈਂਗਸਟਰਾਂ ਤੋਂ ਮੋਬਾਇਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਹਾਇਕ ਸੁਪਰਡੈਂਟ ਜੇਲ ਸੰਗਰੂਰ ਨੇ ਲਿਖਤੀ ਸ਼ਿਕਾਇਤ ਦਰਜ ਕੀਤੀ ਕੀ ਤਲਾਸ਼ੀ ਦੌਰਾਨ ਜੇਲ ’ਚੋਂ ਚੱਕੀ ਨੰਬਰ 8 ’ਚੋਂ ਗੈਂਗਸਟਰ ਹਰਸਿਮਰਨਦੀਪ ਸਿੰਘ ਉਰਫ਼ ਸੀਮਾ ਬਾਸੀ ਬਹਿਬਲ ਕਲਾਂ ਜ਼ਿਲਾ ਫ਼ਰੀਦਕੋਟ ਦੀ ਰਜਾਈ ’ਚੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ ।
ਇਸੇ ਤਰ੍ਹਾਂ ਦੂਜੇ ਕੇਸ ’ਚ ਚੱਕੀ ਨੰਬਰ 9 ’ਚੋਂ ਗੈਂਗਸਟਰ ਰਣਦੀਪ ਕੁਮਾਰ ਉਰਫ ਟੋਪੀ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਕੋਲੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ। ਉਕਤ ਦੋਵੇਂ ਗੈਂਗਸਟਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।