ਨਵੀਂ ਦਿੱਲੀ- ਮੱਧ ਪ੍ਰਦੇਸ਼ ‘ਚ 24 ਸਾਲਾ ਕੁੜੀ ਨਾਲ ਹੋਏ ਜਬਰ ਜ਼ਿਨਾਹ ਸੰਬੰਧੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਲਈ ਹਮੇਸ਼ਾ ਪੀੜਤਾ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ‘ਚ ਲਾਪਰਵਾਹੀ ਵਰਤਦੀ ਹੈ। ਭੋਪਾਲ ‘ਚ ਇਕ ਕੁੜੀ ਨੇ ਵਿਅਕਤੀ ਵਲੋਂ ਜਬਰ ਜ਼ਿਨਾਹ ਕਰਨ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ। ਉਸ ਨੇ ਪੁਲਸ ‘ਤੇ ਮਾਮਲੇ ‘ਚ ਲਾਪਰਵਾਹੀ ਵਰਤਣ ਦਾ ਵੀ ਦੋਸ਼ ਲਗਾਇਆ ਹੈ।
ਰਾਹੁਲ ਨੇ ਟਵੀਟ ਕਰ ਕੇ ਦੋਸ਼ ਲਗਾਇਆ,”ਭੋਪਾਲ ਜਬਰ ਜ਼ਿਨਾਹ ਪੀੜਤਾ ਇਕ ਮਹੀਨੇ ਬਾਅਦ ਵੀ ਨਿਆਂ ਤੋਂ ਬਹੁਤ ਦੂਰ ਹੈ, ਕਿਉਂਕਿ ਭਾਜਪਾ ਹਮੇਸ਼ਾ ਪੀੜਤਾ ਨੂੰ ਹੀ ਜਬਰ ਜ਼ਿਨਾਹ ਦੀ ਜ਼ਿੰਮੇਵਾਰ ਠਹਿਰਾਉਂਦੀ ਹੈ ਅਤੇ ਕਾਰਵਾਈ ‘ਚ ਢਿੱਲ ਦਿੰਦੀ ਹੈ, ਜਿਸ ਨਾਲ ਅਪਰਾਧੀਆਂ ਨੂੰ ਫ਼ਾਇਦਾ ਹੁੰਦਾ ਹੈ।” ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,”ਇਹੀ ਹੈ ਕਿ ਸਰਕਾਰ ਦੇ ‘ਬੇਟੀ ਬਚਾਓ’ ਦਾ ਸੱਚ।”