ਸਲਮਾਨ ਦੀ ਟਾਈਗਰ ਥ੍ਰੀ ‘ਚ ਵਿਲੇਨ ਬਣੇਗਾ ਇਮਰਾਨ ਹਾਸ਼ਮੀ

ਬੌਲੀਵੁਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ਼ ਸਟਾਟਰ ਫ਼ਿਲਮ ਟਾਈਗਰ ਥ੍ਰੀ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਾਲ ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਫ਼ਿਲਮ ਨਾਲ ਜੁੜੀ ਇੱਕ ਵੱਡੀ ਖ਼ਬਰ ਪ੍ਰਸ਼ੰਸਕਾਂ ਲਈ ਸਾਹਮਣੇ ਆਈ ਹੈ। ਟਾਈਗਰ ਥ੍ਰੀ ਦੇ ਨਿਰਮਾਤਾ ਯਸ਼ਰਾਜ ਫ਼ਿਲਮਜ਼ ਨੇ ਇਸ ਮੂਵੀ ‘ਚ ਇੱਕ ਵਿਲੇਨ ਦੇ ਰੂਪ ‘ਚ ਅਦਾਕਾਰ ਇਮਰਾਨ ਹਾਸ਼ਮੀ ਨੂੰ ਫ਼ਿਲਮ ਦੇ ਵਿਲੇਨ ਲਈ ਚੁਣਿਆ ਹੈ।
ਇਮਰਾਨ ਹਾਸ਼ਮੀ ਫ਼ਿਲਮ ‘ਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਨੂੰ ਟੱਕਰ ਦਿੰਦੇ ਨਜ਼ਰ ਆਵੇਗਾ। ਇੱਕ ਰਿਪੋਰਟ ਮੁਤਾਬਿਕ ਇਮਰਾਨ ਨੂੰ ਫ਼ਿਲਮ ‘ਚ ਵਿਲੇਨ ਦੇ ਕਿਰਦਾਰ ਲਈ ਤੈਅ ਕਰ ਲਿਆ ਗਿਆ ਹੈ। ਇਮਰਾਨ ਇੱਕ ਬਿਹਤਰੀਨ ਅਦਾਕਾਰ ਹਨ ਅਤੇ ਮੇਕਰਜ਼ ਦਾ ਮੰਨਣਾ ਹੈ ਕਿ ਉਹ ਇਸ ਰੋਲ ਨੂੰ ਬਾਖ਼ੂਬੀ ਨਿਭਾਉਣਗੇ। ਟਾਈਗਰ ਥ੍ਰੀ ਨੂੰ ਲੈ ਕੇ ਰੌਲਾ ਬਣਿਆ ਹੋਇਆ ਹੈ ਕਿ ਇਸ ਦੀ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਪਠਾਨ ਨਾਲ ਵੀ ਕੌਨੈਕਸ਼ਨ ਖ਼ਾਸ ਹੈ। ਦੱਸਿਆ ਜਾ ਰਿਹਾ ਹੈ ਕਿ ਟਾਈਗਰ ਥ੍ਰੀ ਦੀ ਸ਼ੁਰੂਆਤ ਉੱਧਰ ਹੀ ਹੋਵੇਗੀ ਜਿਥੇ ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਪਠਾਨ ਦਾ ਅੰਤ ਹੋਵੇਗਾ। ਉੱਧਰ ਪਠਾਨ ਫ਼ਿਲਮ ‘ਚ ਸਲਮਾਨ ਖ਼ਾਨ ਦਾ ਵੀ ਕੈਮਿਓ ਹੋਵੇਗਾ। ਫ਼ਿਲਮ ਦਾ ਪਹਿਲਾਂ ਸਕੈਚੁਅਲ ਮੁੰਬਈ ‘ਚ ਸ਼ੂਟ ਹੋਵੇਗਾ। ਮਾਰਚ ਤੋਂ ਹੀ ਇਮਰਾਨ ਹਾਸ਼ਮੀ ਵੀ ਫ਼ਿਲਮ ਦਾ ਸ਼ੂਟ ਸ਼ੁਰੂ ਕਰ ਦੇਣਗੇ। ਫ਼ਿਲਮ ਦਾ ਸ਼ੁਰੂਆਤੀ ਸ਼ੂਟ ਯਸ਼ਰਾਜ ਸਟੂਡਿਓਜ਼ ‘ਚ ਹੋਵੇਗਾ ਜਿਥੇ ਇਮਰਾਨ ਹਾਸ਼ਮੀ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੇ ਨਾਲ ਕੁੱਝ ਸੀਨਜ਼ ਸ਼ੂਟ ਕਰਨਗੇ। ਉਸ ਤੋਂ ਬਾਅਦ ਫ਼ਿਲਮ ਦਾ ਦੂਜਾ ਹਿੱਸਾ ਮਿਡਿਲ ਈਸਟ ‘ਚ ਸ਼ੂਟ ਹੋਵੇਗਾ ਅਤੇ ਫ਼ਿਰ ਫ਼ਿਲਮ ਦਾ ਆਖਿਰੀ ਹਿੱਸਾ ਵਾਪਸ ਮੁੰਬਈ ‘ਚ ਹੀ ਸ਼ੂਟ ਹੋਵੇਗਾ।