ਜੇ ਤੁਸੀਂ ਬੱਚਿਆਂ ਲਈ ਸਪੈਸ਼ਲ ਮਫ਼ਿਨ ਬਣਾਉਣ ਦੀ ਸੋਚ ਰਹੇ ਹੋ ਤਾਂ ਇਸ ਹਫ਼ਤੇ ਉਨ੍ਹਾਂ ਨੂੰ ਉਨ੍ਹਾਂ ਦੀ ਫ਼ੇਵਰੇਟ ਚੌਕਲੇਟ ਨਾਲ ਸਟ੍ਰਾਬਰੀ ਚੀਜ਼ ਕੇਕ ਮਫ਼ਿਨ ਤਿਆਰ ਕਰ ਕੇ ਖੁਆਓ। ਇਸ ਨੂੰ ਇੱਕ ਵਾਰ ਖਾਣ ਤੋਂ ਬਾਅਦ ਉਹ ਬਾਜ਼ਾਰ ਦੀਆਂ ਚੀਜ਼ਾਂ ਖਾਣਾ ਭੁੱਲ ਜਾਣਗੇ ਅਤੇ ਦੁਬਾਰਾ ਇਸ ਦੀ ਮੰਗ ਕਰਨਗੇ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
– ਕ੍ਰੀਮ ਚੀਜ਼ 16 ਔਂਸ
– ਅੰਡੇ 2
– ਖੱਟੀ ਕ੍ਰੀਮ ਇੱਕ ਚੱਮਚ
– ਖੰਡ 3/4 ਕੱਪ
– ਵਨੀਲਾ ਐਕਸਟ੍ਰੈਕਟ ਦੋ ਚੱਮਚ
– ਨਮਕ ਚੁਟਕੀ ਇੱਕ
– ਗ੍ਰਾਹਮ ਕ੍ਰੈਕਰਜ਼ 3/4 ਕੱਪ
– ਮੱਖਣ ਛੇ ਚੱਮਚ, ਪਿਘਲਿਆ ਹੋਇਆ
– ਨਮਕ ਚੁਟਕੀ ਭਰ
– ਡਾਰਕ ਚੌਕਲੇਟ (ਮੈੱਲਟ ਕੀਤੀ ਹੋਈ) ਅੱਠ ਔਂਸ
– ਸਟ੍ਰਾਬਰੀ 18
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਬੌਲ ‘ਚ ਕ੍ਰੀਮ ਚੀਜ਼ ਪਾ ਕੇ ਬਲੈਂਡ ਕਰ ਲਓ। ਫ਼ਿਰ ਉਸ ‘ਚ ਦੋ ਅੰਡੇ ਪਾ ਕੇ ਦੁਬਾਰਾ ਬਲੈਂਡ ਕਰੋ। ਉਸ ਤੋਂ ਬਾਅਦ ਖੱਟੀ ਕ੍ਰੀਮ, ਖੰਡ, ਵਨੀਲਾ ਐਕਸਟ੍ਰੈਕਟ ਅਤੇ ਨਮਕ ਪਾ ਕੇ ਦੁਬਾਰਾ ਬਲੈਂਡ ਕਰ ਕੇ ਮਿਕਸ ਕਰੋ। ਦੂਜੇ ਬੌਲ ‘ਚ ਅੱਧਾ ਗ੍ਰਾਮ ਕ੍ਰੈਕਰਜ਼ ਲੈ ਕੇ ਉਨ੍ਹਾਂ ਨੂੰ ਕਰੱਸ਼ ਕਰੋ ਅਤੇ ਉਸ ‘ਚ ਮੈੱਲਟ ਕੀਤਾ ਹੋਇਆ ਮੱਖਣ, ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਰਲਾਓ। ਫ਼ਿਰ ਮਫ਼ਿਨਜ਼ ਕੱਪ ਕੇਕ ਟ੍ਰੇਅ ‘ਚ ਮਫ਼ਿਨ ਪੇਪਰ ਟਿਕਾ ਕੇ ਉਸ ‘ਤੇ ਕੁਕਿੰਗ ਸਪ੍ਰੇਅ ਕਰੋ ਅਤੇ ਫ਼ਿਰ ਉਸ ਨੂੰ ਅੱਧਾ ਗ੍ਰਾਮ ਕ੍ਰੈਕਰਜ਼ ਮਿਸ਼ਰਣ ਨਾਲ ਭਰੋ। ਫ਼ਿਰ ਇਸ ਦੇ ਉੱਪਰ ਕ੍ਰੀਮ ਚੀਜ਼ ਮਿਸ਼ਰਣ ਪਾਓ ਅਤੇ ਇਸ ਨੂੰ ਅਵਨ ‘ਚ 325 ਡਿਗਰੀ ਫ਼ੈਰਨਹਾਈਟ ‘ਤੇ 20 ਮਿੰਟ ਲਈ ਬੇਕ ਕਰੋ। ਇਸ ਨੂੰ ਅਵਨ ‘ਚੋਂ ਕੱਢ ਕੇ ਇਸ ਉੱਪਰ ਮੈੱਲਟ ਕੀਤੀ ਹੋਈ ਚੌਕਲੇਟ ਪਾਓ। ਉਸ ਤੋਂ ਬਾਅਦ ਸਟ੍ਰਾਬਰੀ ਨੂੰ ਮੈੱਲਟ ਕੀਤੀ ਹੋਈ ਚੌਕਲੇਟ ‘ਚ ਡਿਪ ਕਰ ਕੇ ਤਿਆਰ ਕੀਤੇ ਹੋਏ ਮਫ਼ਿਨਜ਼ ਦੇ ਉੱਪਰ ਟਿਕਾਓ। ਸਟ੍ਰਾਬਰੀ ਚੀਜ਼ ਕੇਕ ਬਣ ਕੇ ਤਿਆਰ ਹੈ।