ਮਹਿਲਾ ਪ੍ਰਧਾਨ ਵਿਸ਼ਿਆਂ ‘ਤੇ ਕੰਮ ਕਰਨ ਦੀ ਇੱਛਾ – ਵਾਨੀ

ਬੌਲੀਵੁਡ ਅਦਾਕਾਰਾ ਵਾਨੀ ਕਪੂਰ ਦਾ ਕਹਿਣਾ ਹੈ ਕਿ ਉਹ ਹੋਰ ਅਜਿਹੀਆਂ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹੈ ਜਿਨ੍ਹਾਂ ‘ਚ ਮਹਿਲਾਵਾਂ ਦੇ ਜੀਵਨ ਅਤੇ ਉਸ ਦੇ ਫ਼ੈਸਲਿਆਂ ਦੀ ਗੱਲ ਕੀਤੀ ਜਾਵੇ। ਅਦਾਕਾਰਾ ਨੇ ਕਿਹਾ, ”ਇੱਕ ਔਰਤ ਹੋਣ ਦੇ ਨਾਅਤੇ ਮੈਂ ਅਜਿਹੀਆਂ ਹੋਰ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹਾਂ ਜੋ ਮਹਿਲਾਵਾਂ ਦੀ ਜਿੰਦਗੀ ਅਤੇ ਉਨ੍ਹਾਂ ਦੇ ਫ਼ੈਸਲਿਆਂ ਦੀ ਗੱਲ ਕਰਨ। ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਆਪਣੇ ਕਰੀਅਰ ਦੇ ਬਹੁਤ ਘੱਟ ਸਮੇਂ ‘ਚ ‘ਸ਼ੁੱਧ ਦੇਸੀ ਰੋਮਾਂਸ, ਬੇਫ਼ਿਕਰੇ ਅਤੇ ਵਾਰ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਜਿਨ੍ਹਾਂ ‘ਚ ਮਹਿਲਾਵਾਂ ਦੇ ਜੀਵਨ ਦੇ ਸ਼ਾਨਦਾਰ ਪੱਖਾਂ ਨੂੰ ਉਭਾਰਿਆ ਗਿਆ ਹੈ। ਇਨ੍ਹਾਂ ਫ਼ਿਲਮਾਂ ‘ਚ ਦਿਖਾਇਆ ਗਿਆ ਹੈ ਕਿ ਮਹਿਲਾਵਾਂ ਕਿੰਨੀਆਂ ਆਜ਼ਾਦ, ਉਤਸ਼ਾਹ ਭਰਪੂਰ ਅਤੇ ਮਜ਼ਬੂਤ ਹੁੰਦੀਆਂ ਹਨ।”
ਵਾਨੀ ਨੇ ਇਹ ਵੀ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹੈ ਜਿਨ੍ਹਾਂ ‘ਚ ਮਹਿਲਾਵਾਂ ਦੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਅਤੇ ਮਹਿਲਾਵਾਂ ਅਤੇ ਮਰਦਾਂ ਵਿਚਲੇ ਅਜਿਹੇ ਪਾੜੇ ਨੂੰ ਖ਼ਤਮ ਕਰੇ ਕਿ ਮਹਿਲਾ ਕੀ ਕਰ ਸਕਦੀ ਹੈ ਅਤੇ ਕੀ ਨਹੀਂ ਕਰ ਸਕਦੀ। ਖ਼ੁਸ਼ਕਿਸਮਤੀ ਨਾਲ ਅਸੀਂ ਅਜਿਹੀ ਪੀੜ੍ਹੀ ‘ਚ ਵਿਚਰ ਰਹੇ ਹਾਂ ਜੋ ਕਿ ਅਗਾਂਹਵਧੂ ਸੋਚ ਵਾਲੀ ਹੈ ਅਤੇ ਉਹ ਅਜਿਹੀ ਫ਼ਿਲਮਾਂ ਹੀ ਦੇਖਣਾ ਪਸੰਦ ਕਰਦੀ ਹੈ ਜਿਨ੍ਹਾਂ ‘ਚ ਮਹਿਲਾਵਾਂ ਨੂੰ ਇੱਕ ਫ਼ੁੱਲਦਾਨ ਨਹੀਂ ਸਮਝਿਆ ਜਾਂਦਾ। ਪ੍ਰਾਪਤ ਜਾਣਕਾਰੀ ਅਨੁਸਾਰ, ਆਉਣ ਵਾਲੇ ਮਹੀਨਿਆਂ ‘ਚ ਵਾਨੀ ਕਪੂਰ ਅਕਸ਼ੇ ਕੁਮਾਰ ਨਾਲ ਬੈੱਲ ਬੋਟਮ, ਰਣਬੀਰ ਕਪੂਰ ਨਾਲ ਸ਼ਮਸ਼ੇਰਾ ਅਤੇ ਆਯੂਸ਼ਮਾਨ ਖੁਰਾਨਾ ਨਾਲ ਚੰਡੀਗੜ੍ਹ ਕਰੇ ਆਸ਼ਕੀ ‘ਚ ਨਜ਼ਰ ਆਏਗੀ