ਭਾਰਤੀ ਫ਼ੌਜ ਨੇ ਵਿਦੇਸ਼ੀ ਡਿਪਲੋਮੈਟਾਂ ਨੂੰ ਦਿੱਤੀ ਸਰਹੱਦ ਪਾਰ ਅੱਤਵਾਦ ਦੀ ਜਾਣਕਾਰੀ

ਸ਼੍ਰੀਨਗਰ- ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਆਏ 24 ਦੇਸ਼ਾਂ ਦੇ ਡਿਪਲੋਮੈਟਾਂ ਨੂੰ ਕੰਟਰੋਲ ਰੇਖਾ ਦੇ ਪਾਰ ਅੱਤਵਾਦ ਦੀ ਫੈਕਟਰੀ ਚਲਾਉਣ ‘ਚ ਪਾਕਿਸਤਾਨੀ ਫ਼ੌਜ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਡਿਪਲੋਮੈਟਾਂ ‘ਚ ਸ਼ਾਮਲ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਬ੍ਰਾਜ਼ੀਲ, ਮਲੇਸ਼ੀਆ ਦੇ ਡਿਪਲੋਮੈਟਾਂ ਨੂੰ ਭਾਰਤ ‘ਚ ਅੱਤਵਾਦੀਆਂ ਦੀ ਘੁਸਪੈਠ ‘ਚ ਮਦਦ ਕਰਨ ‘ਚ ਪਾਕਿਸਤਾਨੀ ਫ਼ੌਜ ਦੀ ਭੂਮਿਕਾ, ਘੁਸਪੈਠ ਦੇ ਤਰੀਕਿਆਂ ਪਾਕਿਸਤਾਨ ਵਲੋਂ ਅੱਤਵਾਦੀਆਂ ਨੂੰ ਡਰੋਨ ਰਾਹੀਂ ਹਥਿਆਰ ਸੁੱਟਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਫ਼ੌਜ ਨੇ ਸੁਰੰਗਾਂ ਰਾਹੀਂ ਖਾਸ ਤੌਰ ‘ਤੇ ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ‘ਚ, ਅੱਤਵਾਦੀਆਂ ਨੂੰ ਭਰਤ ‘ਚ ਭੇਜਣ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ-ਵੱਖ ਅੱਤਵਾਦੀਆਂ ਤੋਂ ਜ਼ਬਤ ਕੀਤੇ ਗਏ ਹਥਿਆਰਾਂ ‘ਤੇ ਪਾਕਿਸਤਾਨੀ ਫ਼ੌਜ ਦੇ ਚਿੰਨ੍ਹ ਹੋਣ ਬਾਰੇ ਵੀ ਉਨ੍ਹਾਂ ਨੂੰ ਵਿਸਥਾਰ ਨਾਲ ਦੱਸਿਆ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਦੀ ਅੱਤਵਾਦ ਰੋਕੂ ਗਰਿੱਡ ‘ਚ ਭਾਰੀ ਚੌਕਸੀ ਅਤੇ ਬਦਲੀ ਹੋਈ ਰਣਨੀਤੀ ਕਾਰਨ ਕੰਟਰੋਲ ਰੇਖਾ (ਐੱਲ.ਓ.ਸੀ.) ਤੋਂ ਭਾਰਤ ‘ਚ ਆਉਣ ਵਾਲੇ ਅੱਤਵਾਦੀਆਂ ਦੀ ਗਿਣਤੀ ‘ਚ ਗਿਰਾਵਟ ਤੋਂ ਬਾਅਦ ਸੁਰੰਗਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਸ਼ਮੀਰ ਘਾਟੀ ‘ਚ ਹਾਲਾਤ ‘ਤੇ ਫ਼ੌਜ ਦੇ ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਘਟਨਾ ਦਾ ਜ਼ਿਕਰ ਕੀਤਾ, ਜਿੱਥੇ ਸ਼ਹਿਰ ਦੇ ਇਕ ਉੱਚ ਸੁਰੱਖਿਆ ਵਾਲੇ ਇਲਾਕੇ ‘ਚ ਇਕ ਹੋਟਲ ਦੇ ਮਾਲਕ ਦੇ ਪੁੱਤ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ, ਜਿਸ ‘ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਕਸ਼ਮੀਰ ‘ਚ ਉਦਾਰਵਾਦੀ ਆਵਾਜ਼ਾਂ ਜਾਂ ਉਨ੍ਹਾਂ ਦੀ ਗੱਲ ਨਹੀਂ ਮੰਨਣ ਵਾਲਿਆਂ ਦੀ ਆਵਾਜ਼ ਬੰਦ ਕਰਨ ਦੀ ਅੱਤਵਾਦੀਆਂ ਦੀ ਯੋਜਨਾ ਦਾ ਇਕ ਹਿੱਸਾ ਹੈ। ਫ਼ੌਜ ਨੇ ਦੱਸਿਆ ਕਿ ਕਿਵੇਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਪਾਕਿਸਤਾਨੀ ਇੰਟਰਨੈੱਟ ਯੁੱਧ ਚੱਲਾ ਰਹੇ ਹਨ।