ਦੂਜੀ ਵਾਰ ਵਿਆਹ ਦੇ ਬੰਧਨ ‘ਚ ਬੱਝੇਗੀ ਦੀਆ ਮਿਰਜ਼ਾ

ਸਾਲ 2021 ਵਿੱਚ ਕਈ ਬੀ-ਟਾਊਨ ਹਸਤੀਆਂ ਵਿਆਹ ਦੇ ਬੰਧਨ ਵਿੱਚ ਬੱਝੀਆਂ ਹਨ। ਹੁਣ ਇਸੇ ਕੜੀ ਵਿੱਚ ਬੌਲੀਵੁਡ ਅਦਾਕਾਰਾ ਦੀਆ ਮਿਰਜ਼ਾ ਦਾ ਨਾਮ ਵੀ ਜੁੜ ਗਿਆ ਹੈ। ਰਿਪੋਰਟਾਂ ਹਨ ਕਿ ਦੀਆ ਮਿਰਜ਼ਾ ਜਲਦ ਹੀ ਵਿਆਹ ਕਰਾਉਣ ਜਾ ਰਹੀ ਹੈ।
ਸਪੌਟਬੁਆਏ ਦੀ ਰਿਪੋਰਟ ਮੁਤਾਬਿਕ ਦੀਆ 15 ਫ਼ਰਵਰੀ ਨੂੰ ਕਾਰੋਬਾਰੀ ਵੈਭਗ ਰੇਖੀ ਨਾਲ ਸੱਤ ਫ਼ੇਰੇ ਲਵੇਗੀ। ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਰਿਸ਼ਤੇਦਾਰ ਸ਼ਾਮਿਲ ਹੋਣਗੇ ਯਾਨੀ ਕਿ ਇਹ ਇੱਕ ਪ੍ਰਾਈਵੇਟ ਇਵੈਂਟ ਹੋਵੇਗਾ ਜਿਸ ਵਿੱਚ ਪਰਿਵਾਰ ਦੇ ਕਰੀਬੀ ਹੀ ਸ਼ਿਰਕਤ ਕਰਣਗੇ।
ਦੀਆ ਮਿਰਜ਼ਾ ਦਾ ਇਹ ਦੂਜਾ ਵਿਆਹ ਹੋਵੇਗਾ। ਦੀਆ ਅਤੇ ਸਾਹਿਲ ਸੰਘਾ ਨੇ 11 ਸਾਲ ਤਕ ਇੱਕੱਠੇ ਰਹਿਣ ਦੇ ਬਾਅਦ ਅਗਸਤ 2019 ਵਿੱਚ ਵੱਖ ਹੋਣ ਦਾ ਐਲਾਨ ਕੀਤਾ ਸੀ। ਦੀਆ ਮਿਰਜ਼ਾ ਅਤੇ ਸਾਹਿਲ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ, ”ਅਸੀਂ ਵੱਖ ਹੋਣ ਜਾ ਰਹੇ ਹਾਂ ਪਰ ਅਸੀਂ ਹਮੇਸ਼ਾ ਚੰਗੇ ਦੋਸਤ ਬਣੇ ਰਹਾਂਗੇ ਅਤੇ ਇੱਕ-ਦੂਜੇ ਦਾ ਸਨਮਾਨ ਕਰਾਂਗੇ।”