ਕੋਰੋਨਾਵਾਇਰਸ ਦਾ ਵਧਦਾ ਪ੍ਰਕੋਪ ਹਾਲੇ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ ਜਿਸ ਦੇ ਚੱਲਦੇ ਸਿਹਤ ਵਿਭਾਗ ਅਤੇ ਡਾਕਟਰ ਕੋਰੋਨਾ ਤੋਂ ਸੁਰੱਖਿਅਤ ਰਹਿਣ ਲਈ ਫ਼ੇਸ ਮਾਸਕ ਪਾਉਣ ਦੀ ਸਲਾਹ ਦੇ ਰਹੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਾਜ਼ਾਰ ‘ਚ ਉਪਲਬਧ ਇਨ੍ਹਾਂ ਮਾਸਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੀਮਤ ਕੀ ਹੋਵੇਗੀ 10 ਰੁਪਏ 200 ਰੁਪਏ ਜਾਂ 500 ਰੁਪਏ ਤੁਸੀਂ ਸ਼ਾਇਦ ਹੀ ਇਸ ਤੋਂ ਮਹਿੰਗਾ ਮਾਸਕ ਖ਼ਰੀਦਣ ਬਾਰੇ ਕਦੇ ਸੋਚਿਆ ਹੋਵੇ ਪਰ ਬੌਲੀਵੁਡ ਸਿਤਾਰਿਆਂ ਵਲੋਂ ਵਰਤੋਂ ਜਾਣ ਵਾਲੇ ਮਾਸਕ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਹਾਲ ਹੀ ‘ਚ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇੱਕ ਮਾਸਕ ਪਾਇਆ ਸੀ ਜੋ ਕਾਲੇ ਰੰਗ ਦਾ ਸੀ। ਇਸ ਮਾਸਕ ਦੀ ਕੀਮਤ ਹਰ ਪਾਸੇ ਚਰਚਾ ‘ਚ ਹੈ। ਦਰਅਸਲ ਦੀਪਿਕਾ ਇੱਕ ਪਾਰਟੀ ‘ਚ ਪਹੁੰਚੀ ਸੀ। ਜਿਥੇ ਉਸ ਨੇ ਕਾਲੇ ਰੰਗ ਦੇ ਬੌਡੀਸੂਟ ਦੇ ਨਾਲ ਕਾਲੀ ਪੈਂਟ ਅਤੇ ਕਾਲਾ ਮਾਸਕ ਪਾਇਆ ਹੋਇਆ ਸੀ। ਹੁਣ ਤੁਸੀਂ ਸੋਚ ਰਹੇ ਹੋਵੇਗੋ ਕਿ ਇਸ ‘ਚ ਕੀ ਖ਼ਾਸ ਹੈ ਤਾਂ ਤੁਹਾਨੂੰ ਦੱਸ ਦੇਈ ਦੀਪਿਕਾ ਨੇ ਜੋ ਕਾਲੇ ਰੰਗ ਦਾ ਮਾਸਕ ਪਾਇਆ ਸੀ ਉਸ ਦੀ ਕੀਮਤ ਇੱਕ ਜਾਂ ਦੋ ਹਜ਼ਾਰ ਨਹੀਂ ਸਗੋਂ ਪੂਰੇ 25 ਹਜ਼ਾਰ ਹੈ। ਅਜਿਹੇ ‘ਚ ਦੀਪਿਕਾ ਦਾ ਇਹ ਮਾਕਸ ਇਸ ਦੀ ਕੀਮਤ ਦੇ ਕਾਰਨ ਚਰਚਾ ‘ਚ ਹੈ। ਮੀਡੀਆ ਰਿਪੋਰਟ ਮੁਤਾਬਿਕ ਦੀਪਿਕਾ ਦਾ ਇਹ ਮਾਸਕ ਲੁਈ ਵੈੱਟੌਨ ਦਾ ਹੈ ਅਤੇ ਇਹ ਕੰਪਨੀ ਮਹਿੰਗੀ ਕੀਮਤ ਦੀਆਂ ਚੀਜ਼ਾਂ ਲਈ ਜਾਣੀ ਜਾਂਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਜੇਕਰ ਤੁਸੀਂ ਦਿਨ ਭਰ ਵੀ ਇਸ ਕੰਪਨੀ ਵਲੋਂ ਬਣਾਏ ਗਏ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਅਸੁਰੱਖਿਅਤ ਮਹਿਸੂਸ ਨਹੀਂ ਕਰੋਗੇ। ਭਾਵ ਤੁਸੀਂ ਦਿਨ ਭਰ ਇਸ ਮਾਸਕ ਨੂੰ ਪਾ ਕੇ ਰੱਖ ਸਕਦੇ ਹੋ।