ਮਜੀਠਾ : ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ ਨਗਰ ਕੌਂਸਲ ਮਜੀਠਾ ’ਤੇ ਇਕ ਵਾਰ ਮੁੜ ਅਕਾਲੀ ਦਲ ਦਾ ਕਬਜ਼ਾ ਹੋਇਆ ਹੈ। ਜਿਸ ਵਿਚ ਨਗਰ ਕੌਂਸਲ ਮਜੀਠਾ ਦੀਆਂ ਹੋਈਆਂ ਚੋਣਾਂ ਵਿਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚ ਹੋਇਆ। ਇਸ ’ਤੇ ਮਜੀਠਾ ਦੀਆਂ 13 ਵਾਰਡਾਂ ਦੇ ਆਏ ਨਤੀਜਿਆਂ ਮੁਤਾਬਕ ਅਕਾਲੀ ਦਲ 10 ਵਾਰਡਾਂ ’ਤੇ, ਕਾਂਗਰਸ 2 ਵਾਰਡਾਂ ’ਤੇ ਅਤੇ 1 ਵਾਰਡ ’ਤੇ ਆਜ਼ਾਦ ਉਮੀਤਵਾਰ ਜੇਤੂ ਰਿਹਾ ਹੈ।
ਜੇਤੂ ਉਮੀਦਵਾਰਾਂ ਵਿਚ ਵਾਰਡ ਨੰਬਰ 1 ਮਨਜੀਤ ਕੌਰ (ਅਕਾਲੀ ਦਲ) 137 ਵੋਟਾਂ ਨਾਲ, 2 ਤੋਂ ਸੁਰਜੀਤ ਸਿੰਘ (ਅਕਾਲੀ ਦਲ) 201 ਵੋਟਾਂ ਨਾਲ, 3 ਤੋਂ ਪਰਮਜੀਤ ਕੌਰ (ਅਕਾਲੀ ਦਲ) 33 ਵੋਟਾਂ ਨਾਲ, 4 ਤੋਂ ਸੁਰਜੀਤ ਸਿੰਘ ਲਾਡੀ (ਅਕਾਲੀ ਦਲ) 210 ਵੋਟਾਂ ਨਾਲ, 5 ਤੋਂ ਪਰਮਜੀਤ ਕੌਰ (ਅਕਾਲੀ ਦਲ) 453 ਵੋਟਾਂ ਨਾਲ, 6 ਤੋਂ ਪਰਮਜੀਤ ਸਿੰਘ ਪੰਮਾਂ (ਕਾਂਗਰਸ) 213 ਵੋਟਾਂ ਨਾਲ,। 7 ਤੋਂ ਸੁਰਿੰਦਰ ਕੌਰ (ਕਾਂਗਰਸ) 226 ਵੋਟਾਂ ਨਾਲ, 8 ਤੋਂ ਨਰਿੰਦਰ ਨਈਅਰ (ਅਕਾਲੀ ਦਲ) 387 ਵੋਟਾਂ ਨਾਲ, 9 ਤੋਂ ਬਿਮਲਾਂ ਵੰਤੀ (ਅਜਾਦ) 50 ਵੋਟਾਂ ਨਾਲ, 10 ਤੋਂ ਸਲਵੰਤ ਸਿੰਘ (ਅਕਾਲੀ ਦਲ) 189 ਵੋਟਾਂ ਨਾਲ, 11 ਤੋਂ ਦੇਸ ਰਾਜ ( ਅਕਾਲੀ ਦਲ) 232 ਵੋਟਾਂ ਨਾਲ, 12 ਤੋਂ ਤਰੁਨ ਅਬਰੋਲ (ਅਕਾਲੀ ਦਲ) 73 ਵੋਟਾਂ ਨਾਲ, 13 ਤੋਂ ਸੁਮਨ (ਅਕਾਲੀ ਦਲ) 234 ਵੋਟਾਂ ਨਾਲ ਕ੍ਰਮਵਾਰ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਵੱਧ ਵੋਟਾਂ ਲੈ ਕੇ 13 ਵਾਰਡਾਂ ਤੋਂ ਜੇਤੂ ਰਹੇ।