ਫਿਰੋਜ਼ਪੁਰ – ਫਿਰੋਜ਼ਪੁਰ ਸੈਕਟਰ ’ਚ ਭਾਰਤ ਪਾਕਿਸਤਾਨ ਸਰਹੱਦ ’ਤੇ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਦੋ ਕਿੱਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਤਸਕਰਾਂ ਵਲੋਂ ਪੀ.ਓ.ਪੀ. ਪਛਾੜੀਆ ਦੇ ਏਰੀਆ ਵਿਚ ਪਾਕਿਸਤਾਨੀ ਅਨਸਰਾਂ ਵੱਲੋਂ ਹੈਰੋਇਨ ਦੇ ਪੈਕੇਟ ਭੇਜੇ ਗਏ ਹਨ। ਇਸ ਸੂਚਨਾ ਦੇ ਆਧਾਰ ’ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪੀ.ਓ.ਪੀ. ਪਛਾੜੀਆ ਦੇ ਏਰੀਏ ’ਚ ਸਰਚ ਆਪ੍ਰੇਸ਼ਨ ਚਲਾਇਆ, ਜਿਸ ਦੌਰਾਨ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਹੈਰੋਇਨ ਦੇ ਛੋਟੇ ਪੈਕਟ ਮਿਲੇ। ਇਨ੍ਹਾਂ ਪੈਕਟਾਂ ’ਚ ਕਰੀਬ ਦੋ ਕਿਲੋ ਹੈਰੋਇਨ ਦੱਸੀ ਜਾਂਦੀ ਹੈ।