ਤਾਮਿਲਨਾਡੂ ‘ਚ ਜ਼ਹਿਰੀਲੀ ਗੈਸ ਲੀਕ ਹੋਈ, 3 ਦੀ ਮੌਤ

ਚੇਨਈ – ਤਾਮਿਲਨਾਡੂ ਦੇ ਕਾਂਚੀਪੋਰਮ ਜ਼ਿਲੇ ਦੇ ਕੱਤਾਰਮਬੱਕਮ ਪਿੰਡ ਵਿਚ ਐਤਵਾਰ ਨੂੰ ਇਕ ਸੈਪਟਿਕ ਟੈਂਕ ਦੀ ਸਫਾਈ ਦੌਰਾਨ ਜ਼ਹਿਰੀਲੀ ਗੈਸ ਦੇ ਲੀਕ ਹੋਣ ਕਾਰਣ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਰੂਗਨ (41), ਭਾਗਿਆ ਰਾਜ (40) ਅਤੇ ਅਰੂਮੁਗਮ (45) ਵਜੋਂ ਹੋਈ ਹੈ।
ਪੁਲਸ ਮੁਤਾਬਕ ਤਿੰਨੋ ਮਜ਼ਦੂਰ ਜਦੋਂ ਸ਼੍ਰੀ ਵੈਂਕਟੇਸ਼ਵਰ ਕੈਟਰਿੰਗ ਸਰਵਿਸ ਕੰਪਨੀ ਦੇ ਸੈਪਟਿਕ ਟੈਂਕ ਦੀ ਸਫਾਈ ਕਰ ਰਹੇ ਸਨ ਤਾਂ ਇਹ ਦੁਖਾਂਤ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ‘ਤੇ ਪੁੱਜੇ। ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ।