ਵਾਸ਼ਿੰਗਟਨ- ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿਚ 4.80 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 2,74,83,187 ਹੋ ਗਈ ਹੈ। ਅਮਰੀਕਾ ਦੀ ਜਾਨ ਹੌਪਿੰਕਸ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕੇਂਦਰ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 4,80,567 ਪੁੱਜ ਗਈ ਹੈ।
ਅਮਰੀਕਾ ਦਾ ਨਿਊਯਾਰਕ, ਕੈਲੀਫੋਰਨੀਆ ਅਤੇ ਟੈਕਸਾਸ ਸੂਬਾ ਕੋਰੋਨਾ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕੈਲੀਫੋਰਨੀਆ ਵਿਚ ਕੋਰੋਨਾ ਕਾਰਨ ਹੁਣ ਤੱਕ 46,192 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਵਿਚ ਕੋਰੋਨਾ ਕਾਰਨ 45,597 ਲੋਕਾਂ ਦੀ ਮੌਤ ਹੋਈ ਹੈ। ਟੈਕਸਾਸ ਵਿਚ ਇਸ ਕਾਰਨ 40,901 ਲੋਕ ਹੁਣ ਤੱਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ ਫਲੋਰੀਡਾ ਵਿਚ ਕੋਰੋਨਾ ਕਾਰਨ 28,565 ਲੋਕਾਂ ਦੀ ਜਾਨ ਗਈ ਹੈ।
ਕੈਲੀਫੋਰਨੀਆ ਵਿਚ ਕੋਰੋਨਾ ਕਾਰਨ ਹੁਣ ਤੱਕ 46,192 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਵਿਚ ਕੋਰੋਨਾ ਕਾਰਨ 45,597 ਲੋਕਾਂ ਦੀ ਮੌਤ ਹੋ ਚੁੱਕੀ ਹੈ। ਟੈਕਸਾਸ ਵਿਚ ਇਸ ਕਾਰਨ 40,901 ਲੋਕ ਹੁਣ ਤਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ ਫਲੋਰੀਡਾ ਵਿਚ ਕੋਰੋਨਾ ਕਾਰਨ 28,565 ਲੋਕਾਂ ਦੀ ਜਾਨ ਗਈ ਹੈ।
ਪੈਨਸਿਲਵੇਨੀਆ ਵਿਚ ਕੋਰੋਨਾ ਕਾਰਨ 22,948 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਨਿਊਜਰਸੀ ਵਿਚ 22,393, ਇਲਿਨਾਇਸ ਵਿਚ 22,027, ਮਿਸ਼ੀਗਨ ਵਿਚ 16,027, ਮੈਸਾਚੁਸੇਟਸ ਵਿਚ 15,358 ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਫਾਈਜ਼ਰ ਅਤੇ ਮੋਡੇਰਨਾ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲਣ ਦੇ ਬਾਅਦ ਟੀਕਾਕਰਨ ਦੀ ਮੁਹਿੰਮ ਵੱਡੇ ਪੱਧਰ ‘ਤੇ ਚੱਲ ਰਹੀ ਹੈ।