ਟਾਂਡਾ ਉੜਮੁੜ – ਸਬਜ਼ੀ ਮੰਡੀ ਟਾਂਡਾ ਵਿੱਚ ਅੱਜ ਸਵੇਰੇ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ ਗਿਆ ਜਦੋਂ ਮੰਡੀ ਵਿੱਚ ਨੌਜਵਾਨ ਕਿਸਾਨਾਂ ਨੇ ਨਗਰ ਕੌਂਸਲ ਟਾਂਡਾ ਦੇ ਵਾਰਡ-8 ਤੋਂ ਉਮੀਦਵਾਰ ਬਲਜੀਤ ਸਿੰਘ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਉਸ ਨਾਲ ਧੱਕਾ ਮੁੱਕੀ ਕੀਤੀ ਗਈ।
ਕੀ ਹੈ ਮਾਮਲਾ
ਵਿਰੋਧ ਦਾ ਸ਼ਿਕਾਰ ਹੋਇਆ ਬਲਜੀਤ ਸਿੰਘ ਵਾਸੀ ਦਸ਼ਮੇਸ਼ ਨਗਰ ਟਾਂਡਾ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਵਾਰਡ-8 ਤੋਂ ਭਾਜਪਾ ਦਾ ਉਮੀਦਵਾਰ ਵੀ ਹੈ। ਉਧਰ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਮੋਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ ਅਤੇ ਬੀਤੇ ਦਿਨ ਵੀ ਕਿਸਾਨ ਜਥੇਬੰਦੀਆਂ ਵੱਲੋਂ ਟਾਂਡਾ ਵਿੱਚ ਭਾਜਪਾ ਦੇ ਬਾਈਕਾਟ ਲਈ ਰੋਸ ਮਾਰਚ ਵੀ ਕੱਢਿਆ ਗਿਆ ਸੀ।
ਭਾਜਪਾ ਅਤੇ ਉਸ ਦੇ ਉਮੀਦਵਾਰਾਂ ਖ਼ਿਲਾਫ਼ ਕਿਸਾਨਾਂ ਵਿੱਚ ਗੁੱਸੇ ਦੇ ਮਾਹੌਲ ਵਿੱਚ ਜਦੋਂ ਬਲਜੀਤ ਸਿੰਘ ਆਪਣੀ ਗੱਡੀ ਵਿਚ ਮੰਡੀ ਪਹੁੰਚਿਆ ਅਤੇ ਉਸ ਦੀ ਗੱਡੀ ਵਿੱਚ ਪ੍ਰਚਾਰ ਪੋਸਟਰ ਵੀ ਸਨ। ਉਹ ਆਪਣੀ ਗੱਡੀ ਉਤੇ ਪੋਸਟਰ ਲਗਾ ਰਿਹਾ ਸੀ।
ਭਾਜਪਾ ਦੀ ਪ੍ਰਚਾਰ ਸਮੱਗਰੀ ਵੇਖ ਉੱਥੇ ਮੌਜੂਦ ਨੌਜਵਾਨਾਂ ਕਿਸਾਨਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਆਖਿਆ ਕਿ ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ, ਤੁਸੀਂ ਆਪਣਾ ਪ੍ਰਚਾਰ ਬੰਦ ਕਰੋ।
ਜਿਸ ਤੋਂ ਬਾਅਦ ਉਨ੍ਹਾਂ ਦੀ ਤਕਰਾਰ ਸ਼ੁਰੂ ਹੋ ਗਈ ਅਤੇ ਮੌਕੇ ਉਤੇ ਮੌਜੂਦ ਨੌਜਵਾਨ ਕਿਸਾਨ ਭੜਕ ਗਏ ਅਤੇ ਉਨ੍ਹਾਂ ਭਾਜਪਾ ਉਮੀਦਵਾਰ ਨਾਲ ਧੱਕਾ-ਮੁੱਕੀ ਕਰਦੇ ਹੋਏ ਉਸ ਦੇ ਪੋਸਟਰ ਗੱਡੀ ਵਿੱਚੋਂ ਕੱਢ ਕੇ ਸੁੱਟ ਦਿੱਤੇ ਅਤੇ ਉਸ ਕੋਲੋਂ ਵੀ ਗੱਡੀ ਤੋਂ ਪੋਸਟਰ ਲੁਆਏ। ਕਿਸਾਨਾਂ ਦੇ ਵਿਰੋਧ ਵਿੱਚ ਬਲਜੀਤ ਸਿੰਘ ਉੱਥੇ ਚਲਾ ਗਿਆ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹਰ ਪੰਜਾਬ ਵਿਖੇ ਹਰ ਥਾਂ ਉਤੇ ਕਿਸਾਨਾਂ ਵੱਲੋਂ ਭਾਜਪਾਈਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।