ਚੀਨ ਤੇ ਭਾਰਤ ਦੇ ਫ਼ੌਜੀਆਂ ਨੇ ਪੂਰਬੀ ਲੱਦਾਖ ਤੋਂ ਪਿੱਛੇ ਹਟਣਾ ਸ਼ੁਰੂ ਕੀਤਾ : ਚੀਨੀ ਰੱਖਿਆ ਮੰਤਰਾਲਾ

ਨੈਸ਼ਨਲ ਡੈਸਕ- ਚੀਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਪਾਸੇ ਤਾਇਨਾਤ ਭਾਰਤ ਅਤੇ ਚੀਨ ਦੇ ਫਰੰਟ ਲਾਈਨ ’ਤੇ ਫ਼ੌਜੀਆਂ ਨੇ ਬੁੱਧਵਾਰ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਭਾਰਤੀ ਪੱਖ ਵੱਲੋਂ ਇਸ ਬਾਰੇ ’ਚ ਕੋਈ ਟਿੱਪਣੀ ਨਹੀਂ ਆਈ ਹੈ।
ਚੀਨੀ ਰੱਖਿਆ ਮੰਤਰਾਲਾ ਦੇ ਬੁਲਾਰਾ ਸੀਨੀਅਰ ਕਰਨਲ ਵੁ ਕਿਯਾਨ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ’ਤੇ ਤਾਇਨਾਤ ਭਾਰਤ ਅਤੇ ਚੀਨ ਦੇ ਫਰੰਟ ਲਾਈਨ ’ਤੇ ਫ਼ੌਜੀਆਂ ਨੇ ਬੁੱਧਵਾਰ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਸ ਬਿਆਨ ਨਾਲ ਸਬੰਧਿਤ ਖ਼ਬਰ ਚੀਨ ਦੇ ਅਧਿਕਾਰਤ ਮੀਡੀਆ ਨੇ ਸਾਂਝੀ ਕੀਤੀ ਹੈ।
ਕਿਯਾਨ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫ਼ੌਜਾਂ ਫਰੰਟ ਲਾਈਨ ਦੀਆਂ ਇਕਾਈਆਂ ਨੇ 10 ਫਰਵਰੀ ਤੋਂ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਕਦਮ ਭਾਰਤ ਅਤੇ ਚੀਨ ਦੇ ਵਿਚ ਕੋਰ ਕਮਾਂਡਰ ਪੱਧਰ ਦੀ 9ਵੇਂ ਦੌਰ ਦੀ ਬੈਠਕ ’ਚ ਦੋਵਾਂ ਪੱਖਾਂ ਦੇ ਵਿਚ ਬਣੀ ਸਹਿਮਤੀ ਦੇ ਅਨੁਸਾਰ ਹੈ।