ਹੰਸਿਕਾ ਮੋਟਵਾਨੀ ਆਪਣੀ ਪੰਜਾਬੀ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ

ਅਕਸਰ ਕਿਹਾ ਜਾਂਦਾ ਹੈ ਕਿ ਇੱਕ ਅਦਾਕਾਰ ਦੇ ਮੁਕਾਬਲੇ ਅਦਾਕਾਰਾ ਦੇ ਕਰੀਅਰ ਦਾ ਸਮਾਂ ਛੋਟਾ ਹੁੰਦਾ ਹੈ, ਪਰ ਇਥੇ ਇੱਕ ਅਦਾਕਾਰਾ ਹੈ ਜਿਸ ਨੇ ਨਾ ਸਿਰਫ਼ ਇੱਕ TV ਸ਼ੋਅ ਅਤੇ ਰਿਤਿਕ ਰੌਸ਼ਨ ਸਟਾਰਰ ਫਲ਼ਿਮ ਕੋਈ ਮਿਲ ਗਿਆ ਤੋਂ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸੁਰੂਆਤ ਕੀਤੀ ਸਗੋਂ ਹਿਮੇਸ਼ ਰੇਸ਼ੱਮੀਆ ਨਾਲ 16 ਸਾਲ ਦੀ ਉਮਰ ‘ਚ ਮੁੱਖ ਭੂਮਿਕਾ ‘ਚ ਡੈਬੀਊ ਵੀ ਕੀਤਾ। ਇਸ ਅਦਾਕਾਰਾ ਦਾ ਨਾਂ ਹੈ ਹੰਸਿਕਾ ਮੋਟਵਾਨੀ ਜੋ ਬਹੁਤ ਸਾਰੇ ਕਥਨਾਂ ਨੂੰ ਗ਼ਲਤ ਸਾਬਿਤ ਕਰ ਰਹੀ ਹੈ।
ਆਪਣੀ ਸ਼ੁਰੂਆਤ ਤੋਂ ਬਾਅਦ ਉਹ 100, ਵਿਲੇਨ, ਬੋਗਨ, ਓਹ ਮਾਈ ਫ਼ਰੈਂਡ ਵਰਗੀਆਂ ਕਈ ਫ਼ਲਿਮਾਂ ‘ਚ ਦਿਖਾਈ ਦਿੱਤੀ ਹੈ। ਬੌਲੀਵੁਡ, ਤੇਲਗੂ, ਕੰਨੜ ਅਤੇ ਤਾਮਿਲ ਇੰਡਸਟਰੀ ‘ਚ ਆਪਣੇ ਆਪ ਨੂੰ ਇੱਕ ਮਸਹੂਰ ਕਲਾਕਾਰ ਵਜੋਂ ਸਥਾਪਿਤ ਕਰਨ ਤੋਂ ਬਾਅਦ ਉਹ ਆਪਣੇ ਬੈਕ ਟੂ ਬੈਕ ਤਿੰਨ ਪੰਜਾਬੀ ਗਾਣਿਆਂ ਨਾਲ ਪੰਜਾਬੀ ਇੰਡਸਟਰੀ ‘ਚ ਡੈਬੀਊ ਕਰਨ ਲਈ ਤਿਆਰ ਹੈ। ਇਨ੍ਹਾਂ ‘ਚੋਂ ਦੋ ਨੂੰ ਪਹਿਲਾਂ ਹੀ ਪੰਜਾਬ ਅਤੇ ਮੁੰਬਈ ਦੀਆਂ ਵੱਖ-ਵੱਖ ਥਾਵਾਂ ‘ਤੇ ਸ਼ੂਟ ਕੀਤਾ ਜਾ ਚੁੱਕਾ ਹੈ।
ਇਨ੍ਹਾਂ ‘ਚੋਂ ਪਹਿਲਾ ਗਾਣਾ ਹੰਸਿਕਾ ਨੇ ਟੋਨੀ ਕੱਕੜ ਨਾਲ ਸ਼ੂਟ ਕੀਤਾ ਹੈ ਜੋ ਸੱਤੀ ਢਿੱਲੋਂ ਦੁਆਰਾ ਨਿਰਦੇਸ਼ਿਤ ਹੈ ਅਤੇ ਦੇਸੀ ਮਿਊਜ਼ਿਕ ਫ਼ੈਕਟਰੀ ਦੇ ਯੂਟਿਊਬ ਚੈਨਲ ‘ਤੇ ਲੰਘੀ 8 ਫ਼ਰਵਰੀ 2021 ਨੂੰ ਰਿਲੀਜ਼ ਕੀਤਾ ਗਿਆ। ਦੂਜਾ ਗਾਣਾ ਬੀ ਪਰਾਕ ਨਾਲ ਹੈ। ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਅਰਵਿੰਦਰ ਖਹਿਰਾ ਨੇ ਉਸ ਦਾ ਨਿਰਦੇਸ਼ਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਉਹ ਰੋਨਾ ਸਿਖਾਦੇ ਫ਼ੇਮ ਸਿੰਗਰ ਮਾਇਲ ਨਾਲ ਇੱਕ ਗਾਣੇ ਦੀ ਸ਼ੂਟਿੰਗ ਕਰਨ ਜਾ ਰਹੀ ਹੈ ਜਿਸ ਦਾ ਨਿਰਦੇਸ਼ਨ ਅਰਵਿੰਦਰ ਖਹਿਰਾ ਕਰਨਗੇ।
ਇਸ ਤੋਂ ਇਲਾਵਾ ਹੰਸਿਕਾ ਮੋਟਵਾਨੀ ਨੇ 31 ਲੜਕੀਆਂ ਨੂੰ ਗੋਦ ਵੀ ਲਿਆ ਹੈ। ਆਪਣੀ ਨਵੀਂ ਪਾਰੀ ਬਾਰੇ ਗੱਲ ਕਰਦਿਆਂ ਹੰਸਿਕਾ ਮੋਟਵਾਨੀ ਨੇ ਕਿਹਾ, ”ਪੰਜਾਬੀ ਮਿਊਜ਼ਿਕ ਇੰਡਸਟਰੀ ਹੁਣ ਇੱਕ ਖੇਤਰੀ ਉਦਯੋਗ ਨਹੀਂ ਰਹਿ ਗਈ ਸਗੋਂ ਪੂਰੀ ਦੁਨੀਆ ਦੇ ਲੋਕ ਭਾਸ਼ਾ ਨੂੰ ਪੂਰੀ ਤਰ੍ਹਾਂ ਨਾ ਜਾਣਨ ਦੇ ਬਾਵਜੂਦ ਵੀ ਇਹ ਗਾਣੇ ਸੁਣ ਰਹੇ ਹਨ। ਮੈਨੂੰ ਕਾਫ਼ੀ ਸਮੇਂ ਤੋਂ ਬਹੁਤ ਸਾਰੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ, ਪਰ ਜਦੋਂ ਮੈਂ ਇਹ ਸਾਰੇ ਗਾਣੇ ਸੁਣੇ, ਮੈਨੂੰ ਪਤਾ ਸੀ ਕਿ ਇਹੀ ਸਹੀ ਸਮਾਂ ਹੈ। ਮੈਂ ਇਸ ਮਾਰਕੀਟ ਨੂੰ ਵਧੇਰੇ ਵੇਖਣ ਲਈ ਸੱਚਮੁੱਚ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਲੋਕ ਮੇਰੇ ਇਸ ਅੰਦਾਜ਼ ਨੂੰ ਵੀ ਉਸੇ ਤਰ੍ਹਾਂ ਪਸੰਦ ਕਰਨਗੇ ਜਿਵੇਂ ਉਨ੍ਹਾਂ ਨੇ ਮੇਰ ਪੁਰਾਣੇ ਪ੍ਰੌਜੈਕਟਾਂ ਨੂੰ ਕੀਤਾ ਹੈ।”