ਸਾੜ੍ਹੀ ਪਹਿਨ ਕੇ ਅਦਾ ਸ਼ਰਮਾ ਨੇ ਦੀਵਾਨੇ ਕੀਤੇ ਪ੍ਰਸ਼ੰਸਕ

ਅਦਾਕਾਰਾ ਅਦਾ ਸ਼ਰਮਾ ਆਪਣੀ ਲੁੱਕ ਨੂੰ ਲੈ ਕੇ ਅਕਸਰ ਚਰਚਾ ‘ਚ ਬਣੀ ਰਹਿੰਦੀ ਹੈ। ਉਹ ਜੋ ਵੀ ਆਊਟਫ਼ਿੱਟ ਪਾਉਂਦੀ ਹੈ ਉਸ ‘ਚ ਉਹ ਖ਼ੂਬਸੂਰਤ ਨਜ਼ਰ ਆਉਂਦੀ ਹੈ। ਹਾਲ ਹੀ ‘ਚ ਅਦਾ ਸ਼ਰਮਾ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ‘ਚ ਉਸ ਨੇ ਸਾੜ੍ਹੀ ਪਾਈ ਹੋਈ ਹੈ ਅਤੇ ਇਹ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
ਅਦਾ ਹਰੇ ਰੰਗ ਦੀ ਸਾੜ੍ਹੀ ‘ਚ ਨਜ਼ਰ ਆ ਰਹੀ ਹੈ ਉਸ ਨੇ ਨਾ ਦੇ ਬਰਾਬਰ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਐ। ਇਸ ਲੁੱਕ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਨਹੀਂ ਹੱਟ ਹੀ ਨਹੀਂ ਰਹੀਆਂ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ।
ਉਸ ਦੇ ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਅਦਾ ਨੂੰ ਫ਼ਿਲਮ ਪਤੀ-ਪਤਨੀ ਅਤੇ ਪੰਗਾ ‘ਚ ਦੇਖਿਆ ਗਿਆ ਸੀ। ਉਸ ਦੀ ਇਹ ਫ਼ਿਲਮ 11 ਦਸੰਬਰ ਨੂੰ ਰਿਲੀਜ਼ ਹੋਈ ਸੀ। ਅਦਾ ਸ਼ਰਮਾ ਨੂੰ 2019 ‘ਚ ਫ਼ਿਲਮ ਕਮਾਂਡੋ 3 ‘ਚ ਦੇਖਿਆ ਗਿਆ ਸੀ ਜਿਸ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਸੰਦ ਕੀਤਾ ਸੀ।