ਕੁੱਝ ਬੱਚਿਆਂ ਨੂੰ ਇਡਲੀ ਖਾਣੀ ਬਹੁਤ ਹੀ ਪਸੰਦ ਹੁੰਦੀ ਹੈ, ਪਰ ਕੁੱਝ ਬੱਚੇ ਇਡਲੀ ਨਹੀਂ ਵੀ ਖਾਂਦੇ। ਤੁਸੀਂ ਉਨ੍ਹਾਂ ਬੱਚਿਆਂ ਨੂੰ ਇਡਲੀ ਪੀਜ਼ਾ ਬਣਾ ਕੇ ਦੇ ਸਕਦੇ ਹੋ। ਇਸ ਨਾਲ ਬੱਚੇ ਬਹੁਤ ਹੀ ਖ਼ੁਸ਼ ਹੋ ਜਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ
ਅੱਧਾ ਕੱਪ ਚਾਵਲ
ਅੱਧਾ ਕੱਪ ਉੜਦ ਦੀ ਦਾਲ
ਲੱਸੀ (ਜ਼ੂਰਰਤ ਅਨੁਸਾਰ)
ਅੱਧਾ ਕੱਪ ਹਰੇ ਮਟਰ
ਇੱਕ ਪਿਆਜ਼ (ਸਲਾਈਸਿਜ਼ ‘ਚ ਕੱਟਿਆ ਹੋਇਆ)
ਇੱਕ ਸ਼ਿਮਲਾ ਮਿਰਚ (ਟੁਕੜਿਆਂ ‘ਚ ਕੱਟੀ ਹੋਈ)
ਅੱਧਾ ਕੱਪ ਮੌਜ਼ਰੇਲਾ ਚੀਜ਼ (ਕਦੂਕੱਸ ਕੀਤੀ ਹੋਈ)
ਇੱਕ ਛੋਟਾ ਚੱਮਚ ਓਰੇਗੈਨੋ
ਨਮਕ (ਜ਼ਰੂਰਤ ਅਨੁਸਾਰ)
ਅੱਧਾ ਚੱਮਚ ਬੇਕਿੰਗ ਸੋਡਾ
ਅੱਧਾ ਛੋਟਾ ਚੱਮਚ ਲਾਲ ਮਿਰਚ ਪਾਊਡਰ
ਬਣਾਉਣ ਲਈ ਵਿਧੀ
ਸਭ ਤੋਂ ਪਹਿਲਾਂ ਦਾਲ ਅਤੇ ਚਾਵਲ ਨੂੰ 3-4 ਘੰਟੇ ਲਈ ਭਿਓ ਕੇ ਰੱਖ ਦਿਓ। ਨਿਸ਼ਚਿਤ ਸਮੇਂ ਤੋਂ ਪਾਣੀ ਨਿਕਾਲ ਲਓ ਅਤੇ ਲੱਸੀ ਮਿਲਾ ਕੇ ਪੇਸਟ ਬਣਾ ਲਓ। ਇਸ ਤੋਂ ਬਾਅਦ ਮਿਸ਼ਰਣ ‘ਚ ਨਮਕ, ਮਟਰ, ਲਾਲ ਮਿਰਚ ਪਾਊਡਰ ਅਤੇ ਬੇਕਿੰਗ ਸੋਡਾ ਮਿਲਾ ਕੇ ਇਡਲੀ ਤੇ ਸਾਂਚੇ ‘ਚ ਪਾ ਕੇ 4-5 ਮਿੰਟ ਤਕ ਪਕਾਓ। ਇੱਕ ਪਲੇਟ ‘ਚ ਇਡਲੀ ਨਿਕਾਲ ਲਓ। ਸਾਰੀਆਂ ਇਡਲੀਆਂ ਨੂੰ ਪਿਆਜ਼, ਟਮਾਟਰ, ਸ਼ਿਮਲਾ ਮਿਰਚ, ਔਰੇਗੈਨੋ, ਨਮਕ ਅਤੇ ਚੀਜ਼ ਦੀ ਟੌਪਿੰਗ ਕਰੋ। ਇੱਕ ਨੌਨਸਟਿਕ ਪੈਨ ‘ਚ 4-5 ਇਡਲੀਆਂ ਰੱਖੋ ਅਤੇ ਘੱਟ ਗੈਸ ‘ਤੇ 8-10 ਮਿੰਟ ਤਕ ਢੱਕ ਕੇ ਰੱਖੋ। ਇਡਲੀ ਪੀਜ਼ਾ ਤਿਆਰ ਹੈ। ਇਸ ਚਟਨੀ ਨਾਲ ਗਰਮਾ ਗਰਮ ਪਰੋਸੋ। ਤੁਸੀਂ ਚਾਹੋ ਤਾਂ ਤਾਜ਼ੀ ਇਡਲੀ ਦੀ ਜਗ੍ਹਾ ਲਜ਼ੀਜ਼ ਇਡਲੀ ਵੀ ਬਣਾ ਸਕਦੇ ਹੋ।