‘ਪੁਲਸ ਨੇ ਲਗਾਏ ਕਿੱਲ, ਤਾਂ ਕਿਸਾਨਾਂ ਨੇ ਮਿੱਟੀ ਮੰਗਵਾ ਲਗਾਏ ਫੁੱਲ’, ਰਾਕੇਸ਼ ਟਿਕੈਤ ਨੇ ਖ਼ੁਦ ਚਲਾਈ ਕਹੀ

ਪੂਰਬੀ ਦਿੱਲੀ- ਸ਼ਨੀਵਾਰ ਨੂੰ ਕਿਸਾਨਾਂ ਦੇ ਚੱਕਾ ਜਾਮ ਨੂੰ ਰਾਜਧਾਨੀ ’ਚ ਅਸਫਲ ਕਰਨ ਲਈ ਗਾਜ਼ੀਪੁਰ ਬਾਰਡਰ ’ਤੇ ਕਿੱਲ ਲਗਾਏ ਗਏ ਹਨ। ਇਸ ਦੇ ਜਵਾਬ ’ਚ ਕਿਸਾਨਾਂ ਨੇ ਬਾਰਡਰ ’ਤੇ ਫੁੱਲ ਲਗਾ ਦਿੱਤੇ। ਇਹ ਫੁੱਲ ਉਸ ਸਥਾਨ ’ਤੇ ਲਗਾਏ ਗਏ ਹਨ, ਜਿਥੇ ਪੁਲਸ ਨੇ ਬੈਰੀਕੇਡ ਤੋਂ ਬਾਅਦ ਮੇਖਾਂ ਲਗਾ ਦਿੱਤੀਆਂ ਹਨ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਤੁਮ ਰਾਹੋਂ ਪੇ ਕਾਂਟੇ ਲਗਾਓ…ਹਮ ਫੂਲ ਲਗਾਏਂਗੇ। ਇਸੇ ਕਾਰਨ ਸ਼ੁੱਕਰਵਾਰ ਦੁਪਹਿਰ ਨੂੰ ਗਾਜ਼ੀਪੁਰ ਬਾਰਡਰ ’ਤੇ ਵਿਖਾਵਾਕਾਰੀਆਂ ਨੇ ਦੋ ਡੰਪਰ ਮਿੱਟੀ ਮੰਗਵਾਈ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਉਸ ਨੂੰ ਖੁਦ ਹੀ ਕਹੀ ਨਾਲ ਬਰਾਬਰ ਕਰਨ ’ਚ ਲੱਗ ਗਏ। ਟਿਕੈਤ ਨੇ ਕਿਹਾ ਕਿ ਮਿੱਟੀ ਦੀ ਪਰਤ ਨੂੰ ਬਰਾਬਰ ਕਰ ਕੇ ਇਥੇ ਫੁੱਲ ਲਗਾਵਾਂਗੇ। ਇਸ ਦੌਰਾਨ ਯੂ. ਪੀ. ਗੇਟ ’ਤੇ ਲਗਾਤਾਰ ਅੰਦੋਲਨਕਾਰੀਆਂ ਦੀ ਭੀੜ ਵਧ ਰਹੀ ਹੈ। ਸ਼ੁੱਕਰਵਾਰ ਨੂੰ ਦਿੱਲੀ ਨਾਲ ਲਗਦੇ ਪਿੰਡਾਂ ’ਚ ਪੰਚਾਇਤਾਂ ਵੀ ਹੋਈਆਂ। ਸ਼ਾਮਲੀ ਨਾਲ ਭਾਰੀ ਗਿਣਤੀ ’ਚ ਕਿਸਾਨ ਸਮਰਥਕ ਵੀ ਪਹੁੰਚੇ। ਦੱਸ ਦਈਏ ਕਿ ਕਿਸਾਨ ਅੰਦੋਲਨ ਜਦੋਂ 26 ਜਨਵਰੀ ਟਰੈਕਟਰ ਰੈਲੀ ਦੌਰਾਨ ਹਿੰਸਕ ਹੋ ਗਿਆ ਸੀ, ਓਦੋਂ ਦਿੱਲੀ ’ਚ ਕਈ ਥਾਵਾਂ ’ਤੇ ਹਿੰਸਾ ਹੋਈ ਸੀ। ਇਸ ਦੇ ਬਾਅਦ ਤੋਂ ਧਰਨਾ ਸਥਾਨ ’ਤੇ ਪੁਲਸ ਨੇ ਸੁਰੱਖਿਆ ਦੇ ਇੰਤਜ਼ਾਮ ਸ਼ਖਤ ਕਰਦੇ ਹੋਏ ਇਥੇ ਬੈਰੀਕੇਡ ਦੇ ਅੱਗੇ ਕਿੱਲ ਲਗਵਾ ਦਿੱਤੇ ਸਨ। ਹਾਲਾਂਕਿ, ਮੀਡੀਆ ’ਚ ਜਦੋਂ ਇਸ ਸਬੰਧੀ ਦਿੱਲੀ ਪੁਲਸ ’ਤੇ ਸਵਾਲ ਉੱਠਣ ਲੱਗੇ ਤਾਂ ਇਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਭਾਕਿਯੂ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਦਾ ਹੱਲ ਨਹੀਂ ਕੱਢਣ ’ਤੇ ਕਿਹਾ, ਅਸੀਂ ਅੰਦੋਲਨ ਲੰਬਾ ਵੀ ਚਲਾ ਸਕਦੇ ਹਨ।
ਪਿੰਡ, 1 ਟਰੈਕਟਰ, 15 ਲੋਕ, 10 ਦਿਨ
ਇਸ ਦੇ ਲਈ ਉਨ੍ਹਾਂ ਨੇ ਇਕ ਫਾਰਮੂਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹਰ ਇਕ ਪਿੰਡ ਤੋਂ ਇਕ ਟਰੈਕਟਰ, 15 ਲੋਕ 10 ਦਿਨ ਤੱਕ ਇਥੇ ਰਹਿਣਗੇ। ਇਸੇ ਰਣਨੀਤੀ ਨਾਲ ਧਰਨੇ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਿਆ ਜਾਏਗਾ। ਰਾਕੇਸ਼ ਟਿਕੈਤ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਧਰਨੇ ਨੂੰ ਲੰਬਾ ਖਿੱਚਣਾ ਚਾਹੁੰਦੀ ਹੈ। ਸਰਕਾਰ ਮਾਮਲੇ ਦਾ ਹੱਲ ਨਹੀਂ ਕੱਢਣਾ ਚਾਹੁੰਦੀ। ਅਜਿਹੇ ’ਚ ਪ੍ਰਦਰਸ਼ਨਕਾਰੀ ਵੀ ਧਰਨੇ ਨੂੰ ਲੰਬਾ ਚਲਾਉਣ ਲਈ ਤਿਆਰ ਹਨ।