ਨੈਸ਼ਨਲ ਡੈਸਕ : ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਅੱਜ ਕੀਤੇ ਜਾ ਰਹੇ ਚੱਕਾ ਜਾਮ ਦੇ ਮੱਦੇਨਜ਼ਰ ਦਿੱਲੀ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। 12 ਤੋਂ 3 ਵਜੇ ਦਰਮਿਆਨ ਹੋਣ ਵਾਲੇ ਚੱਕਾ ਜਾਮ ਤੋਂ ਪਹਿਲਾਂ ਹੀ ਦਿੱਲੀ ਮੈਟਰੋ ਨੇ ਕਈ ਸਟੇਸ਼ਨਸ ਦੇ ਗੇਟ ਬੰਦ ਕਰ ਦਿੱਤੇ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਪਹਿਲਾਂ ਤੋਂ ਹੀ ਅਲਰਟ ’ਤੇ ਸੀ।
ਇਨ੍ਹਾਂ ਸਟੇਸ਼ਨਾਂ ਦੇ ਗੇਟ ਹੋਏ ਬੰਦ
ਮੰਡੀ ਹਾਊਸ, ਆਈ.ਟੀ.ਓ., ਦਿੱਲੀ ਗੇਟ, ਯੂਨੀਵਰਸਿਟੀ, ਲਾਲ ਕਿਲ੍ਹੇ, ਜਾਮਾ ਮਸਜਿਦ, ਜਨਪਥ, ਸੈਂਟਰਲ ਸਕੱਤਰੇਤ।
ਚੱਕਾ ਜਾਮ ਦੇ ਮੱਦੇਨਜ਼ਰ ਗੌਤਮ ਬੁੱਧ ਨਗਰ ਪੁਲਸ ਨੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਈ ਸਥਾਨਾਂ ’ਤੇ ਜਿੱਥੇ ਕਿਸਾਨ ਚੱਕਾ ਜਾਮ ਕਰਨ ਦੇ ਬਾਅਦ ਉਤਪਾਦ ਮਚਾ ਸਕਦੇ ਹਨ, ਉਨ੍ਹਾਂ ਨੂੰ ਚਿਨਹਿਤ ਕੀਤਾ ਗਿਆ ਹੈ। ਆਮ ਨਾਗਰਿਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਸ ਨੇ ਪੂਰੀ ਤਿਆਰੀ ਕਰ ਲਈ ਹੈ।