ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਵਿਖੇ ਅੱਜ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਵੱਲੋਂ ਛਾਪਾ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਐਨ. ਆਈ. ਏ. ਨੇ ਲੁਹਾਰਕਾ ਰੋਡ ਸਥਿਤ ਰਣਜੀਤ ਵਿਹਾਰ ਇਲਾਕੇ ‘ਚ ਅੱਜ ਸਵੇਰੇ ਇਕ ਕੋਠੀ ‘ਚ ਛਾਪੇਮਾਰੀ ਕੀਤੀ।
ਐੱਨ. ਆਈ. ਏ. ਵੱਲੋਂ ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਕੀਤੀ ਗਈ। ਸੂਤਰਾਂ ਦੇ ਮੁਤਾਬਕ ਉਕਤ ਕੋਠੀ ‘ਚ ਪਿਛਲੇ ਕਈ ਮਹੀਨਿਆਂ ਤੋਂ ਅਮਰਜੀਤ ਸਿੰਘ ਨਾਂ ਦਾ ਵਿਅਕਤੀ ਰਹਿ ਰਿਹਾ ਹੈ। ਐਨ. ਆਈ. ਏ. ਕਿਸੇ ਗੰਭੀਰ ਮਾਮਲੇ ਨਾਲ ਸਬੰਧਿਤ ਮੁਲਜ਼ਮ ਦੀ ਭਾਲ ਕਰ ਰਹੀ ਹੈ, ਜਿਸ ਦੌਰਾਨ ਇਹ ਛਾਪੇਮਾਰੀ ਕੀਤੀ ਹੈ।
ਪੁਲਸ ਨੂੰ ਉਕਤ ਕੋਠੀ ‘ਚ ਰਹਿੰਦੇ ਵਿਅਕਤੀ ‘ਤੇ ਸ਼ੱਕ ਸੀ, ਜਿਸ ਦੌਰਾਨ ਇਹ ਕਾਰਵਾਈ ਅਮਲ ‘ਚ ਲਿਆਂਦੀ ਗਈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ ਸਬੰਧੀ ਕੁੱਝ ਬੋਲਣ ਲਈ ਤਿਆਰ ਨਹੀਂ ਹੋਇਆ।