ਜਲੰਧਰ ’ਚ ਇਨ੍ਹਾਂ ਫਰੰਟ ਲਾਈਨਰ ਅਧਿਕਾਰੀਆਂ ਨੇ ਲਗਵਾਇਆ ਕੋਰੋਨਾ ਟੀਕਾ

ਜਲੰਧਰ : ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਨਿਭਾਉਣ ਵਾਲੇ ਸਾਰੇ ਫਰੰਟ ਲਾਈਨਸ ਨੂੰ ਕੋਰੋਨਾ ਵੈਕਸੀਨ ਲਗਵਾਉਣ ਦਾ ਕੰਮ ਬੁੱਧਵਾਰ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਮੇਂ ’ਚ ਸਭ ਤੋਂ ਪਹਿਲਾਂ ਸਿਵਿਲ ਹਸਪਤਾਲ ’ਚ ਡਿਪਟੀ ਕਮਿਸ਼ਨਰ ਜਲੰਧਰ ਘਣਸ਼ਿਆਮ ਥੋਰੀ ਨੇ ਟੀਕਾ ਲਗਵਾਇਆ। ਇਸ ਦੇ ਬਾਅਦ ਜ਼ਿਲ੍ਹਾ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸ.ਐੱਸ.ਪੀ. ਦਿਹਾਤੀ ਡਾ. ਸੰਦੀਪ ਗਰਗ, ਡੀ.ਐੱਸ.ਪੀ. ਗੁਰਮੀਤ ਸਿੰਘ, ਏ.ਡੀ.ਸੀ.ਪੀ. ਜਗਜੀਤ ਸਿੰਘ ਸਰੋਆ ਸਣੇ ਕਈ ਅਧਿਕਾਰੀਆਂ ਨੇ ਕੋਰੋਨਾ ਵੈਕਸੀਨ ਲਗਵਾਈ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਪੀ.ਏ.ਪੀ. ਸਿਵਿਲ ਹਸਪਤਾਲ, ਅਰਬਨ ਕਮਿਊਨਟੀ ਹੈਲਥ ਸੈਂਟਰ ਬਸਤੀ ਗੁਜਾ, ਦਾਦਾ ਕਾਲੋਨੀ ਅਤੇ ਖੁਰਲਾ ਖਿੰਗਰਾ ਸਥਿਤ ਸਿਹਤ ਕੇਂਦਰ ’ਚ ਉਨ੍ਹਾਂ ਸਾਰੇ ਫਰੰਟ ਲਾਈਨਸ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਐਂਟਰੀ ਪੋਰਟਲ ’ਤੇ ਹੋ ਗਈ ਹੈ।