ਜੰਮੂ- ਜੰਮੂ ਕਸ਼ਮੀਰ ‘ਚ ਰਾਜੌਰੀ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਟਿਕਾਣਏ ਦਾ ਪਰਦਾਫਾਸ਼ ਕਰ ਕੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਅਤੇ ਪੁਲਸ ਦੀ ਟੀਮ ਨੇ ਸਾਂਝੀ ਮੁਹਿੰਮ ਦੇ ਅਧੀਨ ਐਤਵਾਰ ਰਾਤ ਰਾਜੌਰੀ ਜ਼ਿਲ੍ਹੇ ਦੇ ਖਵਾਸ ਖੇਤਰ ‘ਚ ਗਡਯੋਗ ਇਲਾਕੇ ਦੇ ਸੰਘਣੇ ਜੰਗਲ ‘ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਹਥਿਆਰਾਂ ਅਤੇ ਵਿਸਫ਼ੋਟਕਾਂ ਦਾ ਜ਼ਖੀਰਾ ਬਰਾਮਦ ਕੀਤਾ।
ਉਨ੍ਹਾਂ ਦੱਸਿਆ ਕਿ ਹਥਿਆਰਾਂ ਅਤੇ ਵਿਸਫ਼ੋਟਕਾਂ ਦੀ ਬਰਾਮਦਗੀ ਨਾਲ ਕਿਸੇ ਸੰਭਾਵਿਤ ਅਣਸੁਖਾਵੀਂ ਘਟਨਾ ਨੂੰ ਟਾਲ ਦਿੱਤਾ ਗਿਆ। ਬਰਾਮਦ ਹਥਿਆਰਾਂ ‘ਚ ਇਕ ਏ.ਕੇ.-47, ਤਿੰਨ ਮੈਗਜ਼ੀਨ, 94 ਕਾਰਤੂਸ, 2 ਚੀਨ ‘ਚ ਬਣੀਆਂ ਪਿਸਤੌਲਾਂ, 2 ਮੈਗਜ਼ੀਨ, 5 ਯੂ.ਬੀ.ਜੀ.ਐੱਲ. ਗ੍ਰਨੇਡ ਅਤੇ ਵਿਸਫ਼ੋਟਕ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਰੇਡੀਓ ਸੈੱਟ, ਤਿੰਨ ਰੇਡੀਓ ਐਂਟੀਨਾ ਵੀ ਮਿਲੇ ਹਨ।