ਟਿਕੈਤ ਦੇ ਭਾਸ਼ਣ ਤੋਂ ਬਾਅਦ ਹੁਣ ਰਵਿੰਦਰ ਗਰੇਵਾਲ ਨੇ ਭਰਿਆ ਕਿਸਾਨਾਂ ’ਚ ਜੋਸ਼, ਹੌਂਸਲੇ ਕੀਤੇ ਬੁਲੰਦ

ਚੰਡੀਗੜ੍ਹ — ਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨ ਲਗਾਤਾਰ ਦਿੱਲੀ ਦੀਆਂ ਬਰੂਹਾਂ ’ਤੇ ਬੈਠ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਦੀ ਸੁਣਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਸਰਹੱਦਾਂ ਤੋਂ ਖਦੇੜਨ ’ਚ ਲੱਗੀ ਹੋਈ ਹੈ। ਇਸ ਕਰਕੇ ਸ਼ਰਾਰਤੀ ਲੋਕਾਂ ਵਲੋਂ ਕਿਸਾਨੀ ਮੋਰਚਿਆਂ ’ਤੇ ਹਮਲੇ ਹੋ ਰਹੇ ਹਨ। ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਗਾਜ਼ੀਪੁਰ ਬਾਰਡਰ ‘ਤੇ ਪਿਛਲੇ ਦਿਨੀ ਰਾਕੇਸ਼ ਟਿਕੈਤ ਦੇ ਭਾਵੁਕ ਭਾਸ਼ਣ ਨੇ ਅਜਿਹਾ ਕਮਾਲ ਕੀਤਾ ਕਿ ਉਹ ਕਿਸਾਨ ਅੰਦੋਲਨ ਦਾ ਇੱਕ ਵੱਡਾ ਚਿਹਰਾ ਬਣ ਗਏ। ਹਰ ਪਾਸੇ ਟਿਕੈਤ ਦੀ ਗੱਲ ਹੋਣ ਲੱਗੀ ਅਤੇ ਉਨ੍ਹਾਂ ਦੇ ਭਾਸ਼ਣ ਮਗਰੋਂ ਕਿਸਾਨਾਂ ਦਾ ਹੜ੍ਹ ਗਾਜ਼ੀਪੁਰ ਵੱਲ੍ਹ ਨੂੰ ਮੁੜ ਆਉਣ ਲੱਗਾ। ਹੁਣ ਟਿਕੈਤ ਦੇ ਮੰਚ ਤੇ ਉਨ੍ਹਾਂ ਦੀ ਤਾਰੀਫ਼ ‘ਚ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਇੱਕ ਗੀਤ ਵੀ ਗਾਇਆ ਹੈ। ਇਸ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਟਿਕੈਤ ਦੀ ਤਾਰੀਫ਼ ‘ਚ ਗਾਇਆ ਗਿਆ ਇਹ ਗੀਤ ਲੋਕਾਂ ‘ਚ ਉਸੇ ਤਰ੍ਹਾਂ ਜੋਸ਼ ਭਰ ਗਿਆ ਤਰ੍ਹਾਂ ਟਿਕੈਤ ਦੇ ਭਾਸ਼ਣ ਨੇ ਭਰਿਆ ਸੀ। ਇਸ ਅੰਦੋਲਨ ਵਿਚ ਕਿਸਾਨਾਂ ਦਾ ਸਾਥ ਕਲਾਕਾਰ ਸ਼ੁਰੂ ਤੋਂ ਹੀ ਦੇ ਰਹੇ ਹਨ। ਸੋਸ਼ਲ ਮੀਡਿਆ ‘ਤੇ ਵੀ ਕਲਾਕਾਰ ਲੋਕਾਂ ਨੂੰ ਅੰਦੋਲਨ ਨਾਲ ਜੁੜਨ ਦੀ ਅਪੀਲ ਕਰ ਰਹੇ। ਕਿਸਾਨਾਂ ਦਾ ਸਾਥ ਦੇਣ ਵਿਚ ਕਈ ਕਲਾਕਾਰ ਜਿਵੇਂ ਕੰਵਰ ਗਰੇਵਾਲ, ਹਰਫ਼ ਚੀਮਾ, ਰੁਪਿੰਦਰ ਹਾਂਡਾ, ਰਣਜੀਤ ਬਾਵਾ, ਦਿਲਜੀਤ ਦੌਸਾਂਝ ਅਤੇ ਹੋਰ ਵੀ ਲਗਾਤਾਰ ਲੋਕਾਂ ਨੂੰ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕਰ ਰਹੇ ਹਨ।