ਕੋਰੋਨਾ ਕਾਲ ’ਚ ਡਟੀਆਂ ਰਹੀਆਂ ਬੀਬੀਆਂ, PM ਮੋਦੀ ਨੇ ਕੀਤੀ ਤਾਰੀਫ਼

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਬੀਆਂ ਦੇ ਕੰਮਕਾਜ ਅਤੇ ਕਾਰੋਬਾਰ ਵਿਚ ਧੀਰਨ ਤੋਂ ਪ੍ਰੇਰਣਾ ਲੈਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿਚ ਆਦਿਵਾਸੀ ਬੀਬੀਆਂ ਨੇ ਨਾ ਸਿਰਫ਼ ਇਕ ਚੌਲਾਂ ਦੀ ਮਿੱਲ ਨੂੰ ਖਰੀਦ ਲਿਆ, ਸਗੋਂ ਕਿ ਉਸ ਤੋਂ ਫਾਇਦਾ ਲੈ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਮੋਦੀ ਨੇ ਇਸ ਸਾਲ ਦੀ ਪਹਿਲੀ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਹਾ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਚਿਚਗਾਂਵ ਵਿਚ ਕੁਝ ਆਦਿਵਾਸੀ ਬੀਬੀਆਂ ਇਕ ਚੌਲਾਂ ਦੀ ਮਿੱਲ ’ਚ ਦਿਹਾੜੀ ’ਤੇ ਕੰਮ ਕਰਦੀਆਂ ਸਨ। ਕੋਰੋਨਾ ਕਾਲ ਨੇ ਜਿਸ ਤਰ੍ਹਾਂ ਦੁਨੀਆ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ, ਉਸ ਤਰ੍ਹਾਂ ਨਾਲ ਇਹ ਬੀਬੀਆਂ ਵੀ ਪ੍ਰਭਾਵਿਤ ਹੋਈਆਂ। ਉਨ੍ਹਾਂ ਦੀ ਚੌਲਾਂ ਦੇ ਮਿੱਲ ’ਚ ਕੰਮ ਰੁੱਕ ਗਿਆ।
ਸੁਭਾਵਿਕ ਹੈ ਕਿ ਇਸ ਨਾਲ ਆਮਦਨੀ ਦੀ ਵੀ ਦਿੱਕਤ ਆਉਣ ਲੱਗੀ ਪਰ ਉਹ ਨਿਰਾਸ਼ ਨਹੀਂ ਹੋਈਆਂ, ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਤੈਅ ਕੀਤਾ ਕਿ ਉਹ ਇਕੱਠੇ ਮਿਲ ਕੇ ਆਪਣੀ ਖ਼ੁਦ ਦੀ ਚੌਲਾਂ ਦੀ ਮਿੱਲ ਸ਼ੁਰੂ ਕਰਨਗੀਆਂ। ਜਿਸ ਮਿੱਲ ਵਿਚ ਇਹ ਕੰਮ ਕਰਦੀਆਂ ਸਨ, ਉਹ ਆਪਣੀ ਮਸ਼ੀਨ ਵੀ ਵੇਚਣਾ ਚਾਹੁੰਦਾ ਸੀ। ਇਨ੍ਹਾਂ ਵਿਚ ਮੀਨਾ ਰਾਹੰਗਡਾਲੇ ਜੀ ਨੇ ਸਾਰੀਆਂ ਬੀਬੀਆਂ ਨੂੰ ਜੋੜ ਕੇ ‘ਖੁਦ ਸਹਾਇਤਾ ਸਮੂਹ’ ਬਣਾਇਆ ਅਤੇ ਸਭ ਨੇ ਆਪਣੀ ਬਚਾਈ ਹੋਈ ਪੂੰਜੀ ਤੋਂ ਪੈਸਾ ਜੁਟਾਇਆ। ਜੋ ਪੈਸਾ ਘੱਟ ਪਿਆ, ਉਸ ਲਈ ‘ਰੋਜ਼ੀ-ਰੋਟੀ ਮਿਸ਼ਨ’ ਤਹਿਤ ਬੈਂਕ ਤੋਂ ਕਰਜ਼ਾ ਲਿਆ ਅਤੇ ਚੌਲਾਂ ਦੀ ਮਿੱਲ ਖਰੀਦ ਲਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਹ ਖ਼ੁਦ ਦੀ ਚੌਲਾਂ ਦੀ ਮਿੱਲ ਚਲਾ ਰਹੀਆਂ ਹਨ। ਘੱਟ ਸਮੇਂ ਵਿਚ ਹੀ ਕਰੀਬ 3 ਲੱਖ ਰੁਪਏ ਦਾ ਮੁਨਾਫ਼ਾ ਵੀ ਕਮਾ ਲਿਆ। ਇਸ ਮੁਨਾਫ਼ੇ ਤੋਂ ਮੀਨਾ ਜੀ ਅਤੇ ਉਨ੍ਹਾਂ ਦੀ ਸਾਥੀ ਸਭ ਤੋਂ ਪਹਿਲਾਂ ਬੈਂਕ ਦਾ ਕਰਜ਼ ਚੁਕਾਉਣ ਅਤੇ ਫਿਰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਤਿਆਰੀ ਕਰ ਰਹੀਆਂ ਹਨ।