ਸਮੱਗਰੀ
ਇੱਕ ਲੀਟਰ ਦੁੱਧ
100 ਗ੍ਰਾਮ ਸ਼ੱਕਰ
ਦੋ ਛੋਟੇ ਚੱਮਚ ਕਸਟਰਡ ਪਾਊਡਰ
ਕ੍ਰੀਮ ਇੱਕ ਕੱਪ
ਅੱਧਾ ਕੱਪ ਜੈੱਲੀ ਕਿਊਬਜ਼
ਅੱਧਾ ਕੱਪ ਚੌਕੋਚਿਪਸ
ਬਣਾਇਉਣ ਦੀ ਵਿਧੀ
ਸਭ ਤੋਂ ਪਹਿਲਾਂ ਅੱਧਾ ਕੱਪ ਦੁੱਧ ਕੇ ਬਾਕੀ ਦੁੱਧ ਨੂੰ ਗਰਮ ਕਰੋ। ਠੰਡੇ ਦੁੱਧ ਵਿੱਚ ਕਸਟਰਡ ਮਿਲਾ ਕੇ ਉਬਲਦੇ ਦੁੱਧ ਵਿੱਚ ਚੰਗੀ ਤਰ੍ਹਾਂ ਨਾਲ ਮਿਲਾ ਲਓ। ਸ਼ੱਕਰ ਨੂੰ ਗਰਮ ਦੁੱਧ ਵਿੱਚ ਪਾ ਕੇ ਪੰਜ ਮਿੰਟ ਤਕ ਪਕਾਓ। ਦੁੱਧ ਠੰਡਾ ਹੋਣ ‘ਤੇ ਕ੍ਰੀਮ ਪਾ ਕੇ ਬੀਟਰ ਨਾਲ ਬੀਟ ਕਰ ਲਓ। ਏਅਰ ਟਾਈਟ ਡਿੱਬੇ ‘ਚ ਪਾ ਕੇ ਫ਼੍ਰੀਜ਼ਰ ‘ਚ ਦੋ ਘੰਟਿਆਂ ਲਈ ਰੱਖ ਦਿਓ। ਦੋ ਘੰਟੇ ਬਾਅਦ ਕੱਢ ਕੇ ਇੱਕ ਵਾਰ ਫ਼ਿਰ ਤੋਂ ਬੀਟ ਕਰ ਲਓ। ਇਸ ਸਮੇਂ ਇਸ ਵਿੱਚ ਥੋੜ੍ਹੇ ਜਿਹੇ ਜੈਲੀ ਅਤੇ ਚੌਕੋਚਿਪਸ ਪਾ ਦਿਓ। ਫ਼ਿਰ ਘੱਟੋ-ਘੱਟ ਅੱਠ ਘੰਟੇ ਲਈ ਫ਼ਰਿੱਜ ‘ਚ ਰੱਖੋ। ਫ਼ਿਰ ਇਸ ਨੂੰ ਸਕੂਪਰ ਨਾਲ ਕੱਢ ਕੇ ਸਰਵਿੰਗ ਬੌਲਾਂ ‘ਚ ਪਾਓ। ਉੱਪਰੋਂ ਜੈਲੀ ਕਿਊਬ ਅਤੇ ਚੌਕੋਚਿਪਸ ਨਾਲ ਸਜਾ ਕੇ ਸਰਵ ਕਰੋ।