ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗੁਜਰਾਤ ਦੇ ਰਾਜਕੋਟ ‘ਚ ਏਮਜ਼ ਦਾ ਨੀਂਹ ਪੱਥਰ ਰੱਖਿਆ। ਪੀ.ਐੱਮ. ਮੋਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਇਸ ਪ੍ਰੋਗਰਾਮ ‘ਚ ਸ਼ਾਮਲ ਹੋਏ। ਪੀ.ਐੱਮ.ਮੋਦੀ ਨੇ ਇੱਥੇ ਭਰੋਸਾ ਜਤਾਇਆ ਕਿ ਭਾਰਤ ‘ਚ ਜਲਦ ਹੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਮਿਲੇਗੀ ਅਤੇ ਵੱਡੀ ਟੀਕਾਕਰਣ ਮੁਹਿੰਮ ਚੱਲੇਗੀ। ਪੀ.ਐੱਮ. ਮੋਦੀ ਤੋਂ ਇਲਾਵਾ ਇਸ ਪ੍ਰੋਗਰਾਮ ‘ਚ ਗੁਜਰਾਤ ਦੇ ਰਾਜਪਾਲ, ਮੁੱਖ ਮੰਤਰੀ ਵਿਜੇ ਰੂਪਾਨੀ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਮੌਜੂਦ ਰਹੇ। ਇਸ ਦੌਰਾਨ ਮੋਦੀ ਨੇ ਨਾਲ ਹੀ ਨਵਾਂ ਮੰਤਰ ਵੀ ਦਿੱਤਾ ਅਤੇ ਕਿਹਾ ਕਿ ਵੈਕਸੀਨ ਆਉਣ ਦਾ ਮਤਲਬ ਇਹ ਨਹੀਂ ਕਿ ਲਾਪਰਵਾਹੀ ਵਰਤੀ ਜਾਵੇ। ਹੁਣ ਦਵਾਈ ਵੀ ਅਤੇ ਸਖ਼ਤੀ ਵੀ ਦੇ ਮੰਤਰ ਨਾਲ ਅੱਗੇ ਵਧੋ।
ਪੀ.ਐੱਮ. ਮੋਦੀ ਨੇ ਕਿਹਾ,”ਸਾਲ 2020 ਨੂੰ ਇਕ ਨਵੀਂ ਨੈਸ਼ਨਲ ਹੈਲਥ ਫੈਸੀਲਿਟੀ ਨਾਲ ਵਿਦਾਈ ਦੇਣਾ ਆਉਣਵਾਲੀਆਂ ਪਹਿਲਾਂ ਨੂੰ ਸਪੱਸ਼ਟ ਕਰਦਾ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਕਿਹਾ ਕਿ ਨਵਾਂ ਸਾਲ 2021 ਇਲਾਜ ਦੀ ਉਮੀਦ ਲੈ ਕੇ ਆ ਰਿਹਾ ਹੈ। ਭਾਰਤ ‘ਚ ਵੈਕਸੀਨ ਨੂੰ ਲੈ ਕੇ ਹਰ ਜ਼ਰੂਰੀ ਤਿਆਰੀ ਚੱਲ ਰਹੀ ਹੈ। ਵੈਕਸੀਨ ਹਰ ਵਰਗ ਤੱਕ ਪਹੁੰਚੇ ਇਸ ਲਈ ਕੋਸ਼ਿਸ਼ਾਂ ਆਖਰੀ ਪੜਾਅ ‘ਚ ਹਨ। ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਚਲਾਏ ਜਾਣ ਦੀ ਤਿਆਰੀ ਜ਼ੋਰਾਂ ‘ਤੇ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਟੀਕਾਕਰਣ ਨੂੰ ਸਫ਼ਲ ਬਣਾਉਣ ਲਈ ਪੂਰਾ ਭਾਰਤ ਇਕਜੁਟਤਾ ਨਾਲ ਅੱਗੇ ਵਧੇਗਾ।”
ਪੀ.ਐੱਮ. ਮੋਦੀ ਨੇ ਕਿਹਾ ਕਿ ਇਸ ਸਾਲ ਕਈ ਕੋਰੋਨਾ ਯੋਧਿਆਂ ਨੇ ਆਪਣੀ ਜਾਨ ਗਵਾਈ ਹੈ, ਸਾਲ ਦੇ ਆਖ਼ਰੀ ਦਿਨ ਉਨ੍ਹਾਂ ਨੂੰ ਨਮਨ ਕਰਨ ਦਾ ਹੈ। ਪੂਰੇ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਲੋਕਾਂ ਨੇ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਅਤੇ ਸੇਵਾ ਕੀਤੀ। ਭਾਰਤ ਜਦੋਂ ਇਕਜੁਟ ਹੁੰਦਾ ਹੈ ਤਾਂ ਮੁਸ਼ਕਲ ਤੋਂ ਮੁਸ਼ਕਲ ਆਫ਼ਤ ਦਾ ਸਾਹਮਣਾ ਕਰ ਸਕਦਾ ਹੈ। ਭਾਰਤ ਨੇ ਸਮਾਂ ਰਹਿੰਦੇ ਚੰਗੇ ਫ਼ੈਸਲੇ ਲਏ ਇਸ ਕਾਰਨ ਅੱਜ ਸਾਡੀ ਸਥਿਤੀ ਬਿਹਤਰ ਹੈ। ਕੋਰੋਨਾ ਨੂੰ ਮਾਤ ਦੇਣ ‘ਚ ਭਾਰਤ ਦਾ ਰਿਕਾਰਡ ਕਾਫ਼ੀ ਬਿਹਤਰ ਰਿਹਾ ਹੈ।
ਇਹ ਹੈ ਰਾਜਕੋਟ ਏਮਜ਼ ਦੀ ਖ਼ਾਸੀਅਤ
ਰਾਜਕੋਟ ‘ਚ 201 ਏਕੜ ‘ਚ ਇਹ ਨਵਾਂ ਏਮਜ਼ ਬਣਨ ਜਾ ਰਿਹਾ ਹੈ। ਜਿਸ ਦੀ ਲਾਗਤ 1195 ਕਰੋੜ ਰੁਪਏ ਹੋਵੇਗੀ। ਅਨੁਮਾਨ ਹੈ ਕਿ 2022 ਤੱਕ ਇਸ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਲਿਆ ਜਾਵੇਗਾ। ਇਸ ਏਮਜ਼ ‘ਚ ਕੁੱਲ 750 ਬੈੱਡ ਦਾ ਹਸਪਤਾਲ ਹੋਵੇਗਾ, ਨਾਲ ਹੀ 30 ਬੈੱਡ ਆਯੂਸ਼ ਲਈ ਹੋਣਗੇ। ਨਾਲ ਹੀ 125 ਐੱਮ.ਬੀ.ਬੀ.ਐੱਸ. ਸੀਟਾਂ ਅਤੇ 60 ਨਰਸਿੰਗ ਸੀਟਾਂ ਵੀ ਹੋਣਗੀਆਂ। ਇਸ ਏਮਜ਼ ਨੂੰ ਸਿੱਧੇ ਏਅਰਪੋਰਟ ਨਾਲ ਕਨੈਕਟ ਕੀਤਾ ਜਾਵੇਗਾ। ਰਾਜਕੋਟ ਏਅਰਪੋਰਟ ਤੋਂ ਸਿਰਫ਼ 11 ਕਿਲੋਮੀਟਰ ਦੂਰ ਇਹ ਏਮਜ਼ ਸਥਿਤ ਹੋਵੇਗਾ। ਏਮਜ਼ ‘ਚ ਮਰੀਜ਼ਾਂ ਨਾਲ ਆਉਣ ਵਾਲੇ ਲੋਕਾਂ ਲਈ ਵੱਖ ਤੋਂ ਧਰਮਸ਼ਾਲਾ ਬਣਾਈ ਜਾ ਰਹੀ ਹੈ, ਨਾਲ ਹੀ ਸਿਹਤ ਕਾਮਿਆਂ ਲਈ ਵੀ ਵੱਖ ਕੁਆਰਟਰ ਬਣਨਾ ਹੈ। ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਏਮਜ਼ ਬਣਾਏ ਜਾ ਰਹੇ ਹਨ ਤਾਂ ਕਿ ਹਰ ਸੂਬੇ ‘ਚ ਚੰਗੇ ਹੈਲਥ ਬੁਨਿਆਦੀ ਢਾਂਚੇ ਦੀ ਸਹੂਲਤ ਰਹੇਗੀ। ਜਨਵਰੀ 2019 ‘ਚ ਕੇਂਦਰ ਸਰਕਾਰ ਨੇ ਰਾਜਕੋਟ ਏਮਜ਼ ਨੂੰ ਮਨਜ਼ੂਰੀ ਦਿੱਤੀ ਸੀ।
News Credit :jagbani(punjabkesari)