ਲਖਨਊ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਖਨਨ ਘਪਲੇ ‘ਚ ਸਾਬਕਾ ਕੇਂਦਰੀ ਮੰਤਰੀ ਗਾਇਤਰੀ ਪ੍ਰਜਾਪਤੀ, ਉਨ੍ਹਾਂ ਦੇ ਪੁੱਤ ਅਨਿਲ ਅਤੇ ਕਰੀਬੀਆਂ ਦੇ 7 ਟਿਕਾਣਿਆਂ ‘ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ। ਲਖਨਊ, ਕਾਨਪੁਰ ਅਤੇ ਅਮੇਠੀ ‘ਚ ਹੋਈ ਛਾਪੇਮਾਰੀ ‘ਚ ਕਰੀਬ 11 ਲੱਖ ਰੁਪਏ ਦੇ ਪੁਰਾਣੇ ਨੋਟ, 5 ਲੱਖ ਰੁਪਏ ਦੇ ਸਟਾਂਪ ਪੇਪਰ, 1.50 ਲੱਖ ਰੁਪਏ ਕੈਸ਼ ਅਤੇ 100 ਤੋਂ ਵੱਧ ਨਾਮੀ-ਬੇਨਾਮੀ ਜਾਇਦਾਦਾਂ ਦੇ ਦਸਤਾਵੇਜ਼ ਮਿਲੇ ਹਨ। ਦੇਰ ਰਾਤ ਤੱਕ ਇਹ ਕਾਰਵਾਈ ਜਾਰੀ ਸੀ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸਵੇਰੇ ਕਰੀਬ 10 ਵਜੇ 7 ਟਿਕਾਣਿਆਂ ‘ਤੇ ਈ.ਡੀ. ਦੀ ਲਖਨਊ ਅਤੇ ਪ੍ਰਯਾਗਰਾਜ ਯੂਨਿਟ ਦੇ 50 ਤੋਂ ਵੱਧ ਅਫ਼ਸਰਾਂ ਨੇ ਇਕੱਠੇ ਛਾਪੇਮਾਰੀ ਸ਼ੁਰੂ ਕੀਤੀ।
ਕਰੋੜਪਤੀ ਡਰਾਈਵਰ ਸਮੇਤ ਕਰੀਬੀਆਂ ਦੇ ਟਿਕਾਣੇ ਦੀ ਤਲਾਸ਼ੀ
ਏਜੰਸੀ ਨੇ ਅਮੇਠੀ ਅਤੇ ਲਖਨਊ ‘ਚ ਹੈਵਲਾਕ ਰੋਡ ਸਥਿਤ ਗਾਇਤਰੀ ਦੇ ਘਰ ਅਤੇ ਕਰੋੜਪਤੀ ਡਰਾਈਵਰ ਸਮੇਤ ਕਈ ਉਨ੍ਹਾਂ ਸਾਰੇ ਕਰੀਬੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ, ਜਿਨ੍ਹਾਂ ਦੇ ਨਾਂ ਤੋਂ ਜਾਇਦਾਦਾਂ ਖਰੀਦੀਆਂ ਗਈਆਂ ਹਨ। ਈ.ਡੀ. ਨੂੰ ਪੜਤਾਲ ‘ਚ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਖਨਨ ਘਪਲੇ ਤੋਂ ਜੁਟਾਈ ਗਈ ਕਾਲੀ ਕਮਾਈ ਨੂੰ ਕਈ ਬੇਨਾਮੀ ਜਾਇਦਾਦਾਂ ‘ਚ ਨਿਵੇਸ਼ ਕੀਤਾ ਗਿਆ ਹੈ। ਇਹ ਜਾਇਦਾਦਾਂ ਕਰੀਬੀ ਰਿਸ਼ਤੇਦਾਰਾਂ, ਨਿੱਜੀ ਸਹਾਇਕਾਂ ਅਤੇ ਡਰਾਈਵਰਾਂ ਦੇ ਨਾਂ ਲਈ ਗਈ ਹੈ।
ਦਰਜਨਾਂ ਫਾਈਲਾਂ ਕਬਜ਼ੇ ‘ਚ ਲਈਆਂ
ਅਮੇਠੀ ਦੀ ਰਿਹਾਇਸ਼ ਵਿਕਾਸ ਕਾਲੋਨੀ ‘ਚ ਗਾਇਤਰੀ ਦੇ ਘਰ ਅਤੇ ਟਿਕਰੀ ‘ਚ ਡਰਾਈਵਰ ਰਾਮਰਾਜ ਦੇ ਘਰ ਤੋਂ ਈ.ਡੀ. ਨੇ ਦਰਜਨਾਂ ਫਾਈਲਾਂ ਨੂੰ ਕਬਜ਼ੇ ‘ਚ ਲਿਆ। ਟੀਮ ਨੇ ਗਾਇਤਰੀ ਹਰੀਲਾਲ ਪ੍ਰਜਾਪਤੀ ਅਤੇ ਨੌਕਰ ਰਾਮਟਹਲ ਵਰਮਾ ਦੇ ਘਰ ਦੀ ਵੀ ਤਲਾਸ਼ੀ ਲਈ। ਦੱਸਿਆ ਜਾ ਰਿਹਾ ਕਿ ਟੀਮ ਨੇ ਗਾਇਤਰੀ ਦੀਆਂ ਗੈਰ-ਕਾਨੂੰਨੀਆਂ ਜਾਇਦਾਦਾਂ ਬਾਰੇ ਨੌਕਰ ਤੋਂ ਵੀ ਪੁੱਛ-ਗਿੱਛ ਕੀਤੀ।
News Credit :jagbani(punjabkesari)