ਸਟਾਈਲ ਮਸਾਲਾ ਪਾਸਤਾ

ਫ਼ਾਸਟ ਫ਼ੂਡ ਦਾ ਨਾਮ ਸੁਣਦੇ ਹੀ ਬੱਚੇ ਭੁੱਖ ਲੱਗਣ ਦਾ ਬਹਾਣਾ ਬਣਾਉਂਦੇ ਹਨ। ਪਾਸਤਾ ਵੱਡਿਆਂ ਅਤੇ ਬੱਚਿਆਂ ਸਾਰਿਆਂ ਨੂੰ ਬਹੁਤ ਪਸੰਦ ਆਉਂਦਾਹੈ। ਇਸ ਹਫ਼ਤੇ ਅਸੀਂ ਤੁਹਾਨੂੰ ਇੰਡੀਅਨ ਮਸਾਲੇਦਾਰ ਪਾਸਤਾ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਹ ਖਾਣ ‘ਚ ਬਹੁਤ ਹੀ ਸੁਆਦ ਹੋਣ ਦੇ ਨਾਲ-ਨਾਲ ਬਣਾਉਣ ‘ਚ ਵੀ ਕਾਫ਼ੀ ਆਸਾਨ ਹੈ। ਜਾਣੋ ਇਸ ਨੂੰ ਬਣਾਉਣ ਦੀ ਵਿਧੀ …
ਸਮੱਗਰੀ
– ਜੈਤੂਨ ਦਾ ਤੇਲ ਦੋ ਚੱਮਚ
– ਲਸਣ 1.5 (ਡੇਢ) ਚੱਮਚ
– ਪਿਆਜ਼ 65 ਗ੍ਰਾਮ
– ਹਲਦੀ 1/4 ਚੱਮਚ
– ਲਾਲ ਮਿਰਚ ਅੱਧਾ ਚੱਮਚ
– ਜ਼ੀਰਾ ਪਾਊਡਰ ਅੱਧਾ ਚੱਮਚ
– ਧਨੀਆ ਅੱਧਾ ਚੱਮਚ
– ਨਮਕ ਅੱਧਾ ਚੱਮਚ
– ਖੰਡ ਪਾਊਡਰ 1/4 ਚੱਮਚ
– ਗਰਮ ਮਸਾਲਾ 1/4 ਚੱਮਚ
– ਉਬਲਿਆ ਹੋਇਆ ਪਾਸਤਾ 200 ਗ੍ਰਾਮ
– ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਪੈਨ ‘ਚ ਦੋ ਚੱਮਚ ਜੈਤੂਨ ਦਾ ਤੇਲ ਗਰਮ ਕਰ ਕੇ ਡੇਢ ਚੱਮਚ ਲਸਣ ਪਾ ਕੇ ਸੁਨਿਹਰਾ ਬ੍ਰਾਊਨ ਹੋਣ ਤਕ ਭੁੰਨ ਲਓ ਅਤੇ ਬਾਅਦ ‘ਚ 65 ਗ੍ਰਾਮ ਪਿਆਜ਼ ਮਿਲਾ ਕੇ ਪਕਾਓ। ਫ਼ਿਰ ਇਸ ‘ਚ 65 ਗ੍ਰਾਮ ਪਿਓਰੇ ਮਿਕਸ ਕਰ ਕੇ 1/4 ਚੱਮਚ ਹਲਦੀ, ਅੱਧਾ ਚੱਮਚ ਲਾਲ ਮਿਰਚ, ਅੱਧਾ ਚੱਮਚ ਜ਼ੀਰਾ ਪਾਊਡਰ, ਅੱਧਾ ਚੱਮਚ ਧਨੀਆ ਪਾਊਡਰ, ਅੱਧਾ ਚੱਮਚ ਨਮਕ, 1/4 ਚੱਮਚ ਖੰਡ ਪਾਊਡਰ, 1/4 ਚੱਮਚ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫ਼ਿਰ ਇਸ ‘ਚ 200 ਗ੍ਰਾਮ ਉਬਲਿਆ ਹੋਇਆ ਪਾਸਤਾ ਮਿਕਸ ਕਰ ਕੇ 3 ਤੋਂ 5 ਮਿੰਟ ਤਕ ਪਕਣ ਦਿਓ। ਇੰਡੀਅਨ ਸਟਾਈਲ ਪਾਸਤਾ ਬਣ ਕੇ ਤਿਆਰ ਹੈ ਫ਼ਿਰ ਇਸ ਨੂੰ ਗਾਰਨਿਸ਼ਿੰਗ ਕਰ ਕੇ ਗਰਮਾ-ਗਰਮ ਸਰਵ ਕਰੋ।