ਟਿਕਰੀ ਬਾਰਡਰ ਤੇ ਦੁਰਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਦੇ ਸੰਸਕਾਰ ਮੌਕੇ ਹਰ ਅੱਖ ਹੋਈ ਨਮ

ਬੁਢਲਾਡਾ : ਦਿੱਲੀ ਦੇ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੌਜਵਾਨ ਜਗਸੀਰ ਸਿੰਘ ਦਾ ਹਜ਼ਾਰਾ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਦੇਹ ਦਾ ਸਸਕਾਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਦੱਸਿਆ ਕਿ ਜਗਸੀਰ ਸਿੰਘ ਭਾਦੜਾ ਜੋ ਕਿ ਪਿਛਲੇ ਕਈ ਦਿਨਾਂ ਤੋਂ ਟਿਕਰੀ ਬਾਰਡਰ ਦੇ ਪਕੌੜਾ ਚੌਕ ਵਿਖੇ ਆਪਣੀ ਸੇਵਾ ਨਿਭਾ ਰਿਹਾ ਸੀ ਦਾ ਪਿਛਲੇ ਦਿਨੀਂ ਸੜਕ ਪਾਰ ਕਰਦੇ ਸਮੇਂ ਕਿਸੇ ਤੇਜ਼ ਰਫਤਾਰ ਗੱਡੀ ਦੀ ਫੇਟ ਵਿਚ ਆ ਗਿਆ ਜੋ ਮੌਕੇ ਤੇ ਹੀ ਆਪਣਾ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਅੱਜ ਉਕਤ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ 10 ਸਾਲਾ ਕੁੜੀ ਅਤੇ 8 ਸਾਲਾ ਇਕ ਮੁੰਡਾ ਛੱਡ ਗਿਆ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
News Credit :jagbani(punjabkesari)