ਹਮੀਰਪੁਰ- ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹਾ ਹੈੱਡ ਕੁਆਰਟਰ ‘ਚ ਮੰਗਲਵਾਰ ਨੂੰ ‘ਗਾਂ ਬਚਾਓ-ਕਿਸਾਨ ਬਚਾਓ’ ਯਾਤਰਾ ਦੇ ਅਧੀਨ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਕਰੀਬ 70 ਨੇਤਾਵਾਂ ਅਤੇ ਵਰਕਰਾਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਹਮੀਰਪੁਰ ਦੇ ਸਦਰ ਪੁਲਸ ਡਿਪਟੀ ਸੁਪਰਡੈਂਟ (ਸੀ.ਓ.) ਅਨੁਰਾਗ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਬਿਨਾਂ ਮਨਜ਼ੂਰੀ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਕਰੀਬ 60-70 ਨੇਤਾਵਾਂ ਅਤੇ ਵਰਕਰਾਂ ਦੇ ਸ਼ਹੀਦ ਪਾਰਕ ਤੋਂ ਹਿਰਾਸਤ ‘ਚ ਲੈ ਕੇ ਮਹਿਲਾ ਥਾਣਾ ਕੰਪਲੈਕਸ ‘ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਕਾਂਗਰਸੀ ਬ ਬਿਨਾਂ ਮਨਜ਼ੂਰੀ ਪ੍ਰਦਰਸ਼ਨ ਕਰ ਰਹੇ ਸਨ ਅਤੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰ ਰਹੇ ਸਨ।
ਇਸ ਵਿਚ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਨੀਲਮ ਨਿਸ਼ਾਦ ਨੇ ਦਾਅਵਾ ਕੀਤਾ ਕਿ ਸ਼ਾਂਤੀਪੂਰਨ ਤਰੀਕੇ ਨਾਲ ‘ਗਾਂ ਬਚਾਓ-ਕਿਸਾਨ ਬਚਾਓ’ ਯਾਤਰਾ ਕੱਢ ਰਹੇ 300 ਤੋਂ ਵੱਧ ਕਾਂਗਰਸੀਆਂ ਨੂੰ ਪੁਲਸ ਨੇ ਹਿਰਾਸਤ ‘ਚ ਲਿਆ ਹੈ। ਇਹ ਯਾਤਰਾ ਭਰੂਆ ਸੁਮੇਰਪੁਰ ਕਸਬੇ ਤੱਕ ਜਾਣੀ ਸੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਨੂੰ ਨਾ ਗਾਂ ਦੀ ਚਿੰਤਾ ਹੈ ਅਤੇ ਨਾ ਹੀ ਕਿਸਾਨਾਂ ਦੀ ਫਿਕਰ ਹੈ। ਗਊ ਸ਼ਾਲਾਵਾਂ ‘ਚ ਠੰਡ ਅਤੇ ਭੁੱਖ ਨਾਲ ਗਾਂਵਾਂ ਮਰ ਰਹੀਆਂ ਹਨ ਤਾਂ ਕਰਜ਼ ਅਤੇ ਮਰਜ਼ ਨਾਲ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਨਿਸ਼ਾਦ ਨੇ ਦੱਸਿਆ ਕਿ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ ਲੱਲੂ ਦੀ ਅਗਵਾਈ ‘ਚ ‘ਗਾਂ ਬਚਾਓ-ਕਿਸਾਨ ਬਚਾਓ’ ਯਾਤਰਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਭਰੂਆ ਸੁਮੇਰਪੁਰ ਕਸਬੇ ਤੱਕ ਕੱਢੀ ਜਾਣੀ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਲਖਨਊ ‘ਚ ਸੋਮਵਾਰ ਸ਼ਾਮ ਤੋਂ ਹੀ ਨਜ਼ਰਬੰਦ ਕਰ ਰੱਖਿਆ ਹੈ।
News Credit :jagbani(punjabkesari)