ਜਲੰਧਰ ਜ਼ਿਲ੍ਹੇ ’ਚ ਆਰਮੀ ਪਬਲਿਕ ਸਕੂਲ ਕੈਂਟ ਦੇ ਸਟਾਫ਼ ਸਣੇ 30 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਜਲੰਧਰ — ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਆਰਮੀ ਪਬਲਿਕ ਜਲੰਧਰ ਕੈਂਟ ਦੇ ਸਕੂਲ ਦੇ ਸਟਾਫ਼ ਸਮੇਤ 30 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਦੋ ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਅੱਜ ਦਮ ਤੋੜ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੇ ਵਿਅਕਤੀਆਂ ਨੇ ਦਮ ਤੋੜਿਆ ਹੈ, ਉਨ੍ਹਾਂ ’ਚੋਂ ਇਕ ਮਰੀਜ਼ ਦੀ ਮੌਤ ਹਸਪਤਾਲ ’ਚ ਦਾਖ਼ਲ ਹੋਣ ਦੇ ਚਾਰ ਘੰਟਿਆਂ ਬਾਅਦ ਹੀ ਹੋ ਗਈ।
ਸ਼ਨੀਵਾਰ ਨੂੰ 3051 ਦੀ ਰਿਪੋਰਟ ਆਈ ਨੈਗੇਟਿਵ ਅਤੇ 52 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਸ਼ਨੀਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 3051 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 52 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 2042 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।
ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-461360
ਨੈਗੇਟਿਵ ਆਏ-422229
ਪਾਜ਼ੇਟਿਵ ਆਏ-19732
ਡਿਸਚਾਰਜ ਹੋਏ-18670
ਮੌਤਾਂ ਹੋਈਆਂ-634
ਐਕਟਿਵ ਕੇਸ-428
News Credit :jagbani(punjabkesari)