ਬੰਗਲਾਦੇਸ਼ ਅਤੇ ਭਾਰਤ ਨੇ ਗੱਲਬਾਤ ਲਈ ਸਾਂਝੇ ਸਮਝੌਤੇ ‘ਤੇ ਕੀਤੇ ਹਸਤਾਖ਼ਰ

ਨੈਸ਼ਨਲ ਡੈਸਕ – ਬਾਰਡਰ ਗਾਰਡ ਬੰਗਲਾਦੇਸ਼(ਬੀਜੀਬੀ) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਬੰਗਲਾਦੇਸ਼ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਘੁੱਸਪੈਠ ਨਹੀਂ ਹੋ ਰਹੀ ਹੈ। ਇਸ ਦੇ ਨਾਲ ਹੀ ਬੀਜੀਬੀ ਨੇ ਸਰਹੱਦ ਤੋਂ ਪਾਰ ਹੋਣ ਵਾਲੀ ਤਸਕਰੀ ਦੀ ਘਟਨਾਵਾਂ ਦੇ ਵੱਧਣ ‘ਤੇ ਚਿੱਤਾ ਵੀ ਪ੍ਰਗਟਾਈ। ਸੀਮਾ ਸੁਰੱਖਿਆ ਬੱਲ ਦੇ ਮਹਾਨਿਰਦੇਸ਼ਕ ਰਾਕੇਸ਼ ਉਪਸਥਾਨਾ ਦੇ ਨਾਲ ਹੀ ਇੱਕ ਸੰਯੁਕਤ ਪ੍ਰੈਸ ਵਾਰਤਾ ਵਿਚ ਬੀਜੀਬੀ ਦੇ ਮਹਾਨਿਰਦੇਸ਼ਕ ਮੇਜਰ ਜਨਰਲ ਮੁਹੰਮਦ ਸ਼ਫੀਨੁਲ ਇਸਲਾਮ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਭਾਰਤੀ ਸਰਹੱਦ ਦੇ ਅੰਦਰ ਲਗਭਗ 78 ਬੰਗਲਾਦੇਸ਼ੀ ਨਾਗਰਿਕ ਕਥਿਤ ਅਪਰਾਧਿਕ ਗਤੀਵਿਧੀਆਂ ਦੇ ਕਾਰਨ ਮਾਰੇ ਗਏ। ਹਾਲਾਂਕਿ ਅਸਥਾਨਾ ਨੇ ਕਿਹਾ ਕਿ ਇਸ ਸਾਲ 3,204 ਵਿਅਕਤੀਆਂ ਨੂੰ ਬੰਗਲਾਦੇਸ਼ ਤੋਂ ਭਾਰਤ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਘੁਸਪੈਠ ਲਈ ਗਿਰਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ 60 ਨੂੰ ਬੀਜੀਬੀ ਨੂੰ ਸੌਂਪ ਦਿੱਤਾ ਗਿਆ ਹੈ।
ਬੀਐਸਐਫ ਅਤੇ ਬੀਜੀਬੀ ਦੇ ਵਿੱਚਕਾਰ 51ਵੀਂ ਮਹਾਨਿਦੇਸ਼ਕ ਸਤਰ ਦੀ ਪੰਜ ਰੋਜ਼ਾ ਬੈਠਕ 22 ਦਸੰਬਰ ਨੂੰ ਸ਼ੁਰੂ ਹੋਈ ਸੀ।ਇਸ ਬੈਠਕ ਵਿੱਚ ਸਰਹੱਦਾਂ ਨਾਲ ਜੁੜੇ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ।ਵਿਚਾਰ ਚਰਚਾ ਦੌਰਾਨ ਦੋਹਾਂ ਧਿਰਾਂ ਵੱਲੋਂ ਗੱਲਬਾਤ ਲਈ ਸਾਂਝੇ ਸਮਝੌਤੇ ‘ਤੇ ਹਸਤਾਖ਼ਰ ਕੀਤੇ ਗਏ।ਬੈਠਕ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਰਾਤ ਵਿੱਚ ਸਾਧਾਰਣ ਗਸ਼ਤ ਨੂੰ ਵਧਾਉਣ ਦਾ ਫ਼ੈਸਲਾ ਲਿਆ ਗਿਆ।
ਉਨ੍ਹਾਂ ਕਿਹਾ ਕਿ ਸਰਹੱਦ ਨਾਲ ਲਗਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਕਈ ਵਾਰ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਨ ਪਰ ਸਿਰਫ਼ ਕਾਨੂੰਨੀ ਦਸਤਾਵੇਜ਼ਾਂ ਨਾਲ ਜਾਂਦੇ ਹਨ।ਬੀਜੀਬੀ ਦੇ ਮਹਾਨਿਰਦੇਸ਼ਕ ਨੇ ਉਨ੍ਹਾਂ ਖ਼ਬਰਾਂ ਤੋਂ ਵੀ ਇਨਕਾਰ ਕੀਤਾ ਕਿ ਕੁੱਝ ਲੋਕ ਆਸਾਮ ਤੋਂ ਬੰਗਲਾਦੇਸ਼ ਸਿਰਫ਼ ਇਸ ਲਈ ਆ ਗਏ ਕਿਉਂਕਿ ਉਨ੍ਹਾਂ ਦਾ ਨਾਂ ਰਾਸ਼ਟਰੀ ਨਾਗਰਿਕ ਪੰਜੀ ਵਿੱਚ ਨਹੀਂ ਸੀ। ਦੋਹਾਂ ਧਿਰਾਂ ਨੇ ਰੋਹਿੰਗੀਆਂ ਦੇ ਗੈਰਕਾਨੂੰਨੀ ਘੁੱਸਪੈਠ ‘ਤੇ ਚਿੰਤਾ ਜਤਾਈ ਅਤੇ ਕਿਹਾ ਕਿ ਬੀਐਸਐਫ ਅਤੇ ਬੀਜੀਬੀ ਇਸ ‘ਤੇ ਕਾਬੂ ਪਤਉਣ ਲਈ ਕਦਮ ਚੁੱਕ ਰਹੀਆਂ ਹਨ।
News Credit :jagbani(punjabkesari)