ਕਿਸਾਨ ਅੰਦੋਲਨ ਦਰਮਿਆਨ ਇਨਕਮ ਟੈਕਸ ਦੀ ਰੇਡ ਤੋਂ ਬਾਅਦ ਆੜ੍ਹਤੀਆਂ ਨੇ ਕੀਤਾ ਵੱਡਾ ਐਲਾਨ

ਮੋਗਾ : ਕੱਲ੍ਹ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕਾਲੜਾ ਅਤੇ ਵੱਖ-ਵੱਖ ਜ਼ਿਲਿ੍ਹਆ ’ਚ ਆੜ੍ਹਤੀਆਂ ਦੇ ਘਰ ਇਨਕਮ ਟੈਕਸ ਦੀ ਰੇਡ ਦੇ ਬਾਅਦ ਆੜ੍ਹਤੀਆਂ ਨੇ ਵੱਡਾ ਐਲਾਨ ਕੀਤਾ ਹੈ। ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਵਲੋਂ 22 ਦਸੰਬਰ ਤੋਂ 25 ਦਸੰਬਰ ਤੱਕ ਪੰਜਾਬ ਦੀਆਂ ਮੰਡੀਆਂ ਬੰਦ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਆੜ੍ਹਤੀਆਂ ਵਲੋਂ 5 ਮੈਂਬਰੀ ਕਮੇਟੀ 32 ਕਿਸਾਨ ਜਥੇਬੰਦੀਆਂ ਤੋਂ ਕੱਲ੍ਹ ਦਿੱਲੀ ’ਚ ਮੀਟਿੰਗ ਕਰੇਗੀ। ਜਦੋਂ ਵੀ ਇਨਕਮ ਟੈਕਸ ਦੀ ਰੇਡ ਹੋਵਗੀ ਤਾਂ ਮੌਕੇ ’ਤੇ ਹੀ ਇਨਕਮ ਟੈਕਸ ਟੀਮ ਦਾ ਘਿਰਾਓ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਦਿੱਲੀ ’ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਵਾਲੇ ਪੰਜਾਬ ਦੇ ਆੜ੍ਹਤੀ ਇਨਕਮ ਟੈਕਸ ਵਿਭਾਗ ਦੇ ਨਿਸ਼ਾਨੇ ’ਤੇ ਆ ਗਏ ਹਨ। ਸ਼ਨੀਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਆੜ੍ਹਤੀਆਂ ਦੇ ਘਰਾਂ ਅਤੇ ਕਾਰੋਬਾਰੀ ਸਥਾਨਾਂ ’ਤੇ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰ ਕੇ ਕੁੱਝ ਦਸਤਾਵੇਜ਼ ਕਬਜ਼ੇ ’ਚ ਲਏ ਹਨ। ਇਨ੍ਹਾਂ ਛਾਪਿਆਂ ਸਬੰਧੀ ਲੋਕਾਂ ’ਚ ਚਰਚਾ ਹੈ ਕਿ ਇਹ ਕਾਰਵਾਈ ਮੋਦੀ ਸਰਕਾਰ ਵਲੋਂ ਆੜ੍ਹਤੀ ਵਰਗ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਬੋਲਣ ਦੇ ਰੋਕਣ ਲਈ ਹੋ ਸਕਦੀ ਹੈ।
News Credit :jagbani(punjabkesar)