ਮੁਨਾਫ਼ੇ ਲਈ ਜਨਤਾ ਨੂੰ ਲੁੱਟ ਰਹੀ ਹੈ ਸਰਕਾਰ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ- ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਨਤਾ ਨੂੰ ਲੁੱਟ ਕੇ ਮੁਨਾਫ਼ਾ ਕਮਾ ਰਹੀ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਇਕ ਪੰਦਰਵਾੜੇ ‘ਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 100 ਰੁਪਏ ਤੱਕ ਵਧਾ ਦਿੱਤੀ ਹੈ।
ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਭਾਜਪਾ ਸਰਕਾਰ ਵਾਲੀ ਨੀਤੀ ਦਾ ਨਤੀਜਾ ਦੱਸਿਆ ਹੈ ਅਤੇ ਕਿਹਾ ਕਿ ਉਹ ਆਪਣੇ ਫਾਇਦੇ ਲਈ ਜਨਤਾ ਨੂੰ ਲੁੱਟ ਰਹੀ ਹੈ। ਉਨ੍ਹਾਂਨੇ ਟਵੀਟ ਕੀਤਾ,”ਕਿਸ ਦੇ ਚੰਗੇ ਦਿਨ ਮੋਦੀ ਜੀ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 15ਦਿਨਾਂ ‘ਚ 100 ਰੁਪਏ ਵਧੀ!
ਸਬਸਿਡੀ ਵਾਲਾ ਸਿਲੰਡਰ
16 ਮਈ 2014- 412 ਰੁਪਏ
ਅੱਜ-595 ਰੁਪਏ
ਵਾਧਾ- 183.86 ਰੁਪਏ
ਇਕ ਅਗਸਤ 2019 ਨੂੰ ਇਕ ਸਿਲੰਡਰ ਦੀ ਕੀਮਤ 574.50 ਰੁਪਏ, ਜੋ ਅੱਜ-694 ਰੁਪਏ ਹੈ। ਮੁਨਾਫ਼ਾਖੋਰ ਭਾਜਪਾ ਸਰਕਾਰ, ਜਨਤਾ ਦੇ ਬਜਟ ‘ਤੇ ਵਾਰ।”
News Credit :jagbani(punjabkesari)