ਜਲੰਧਰ — ਜਲੰਧਰ ਦੇ ਆਦਮਪੁਰ ਏਅਰਪੋਰਟ ਅਥਾਰਿਟੀ ਦੇ 4 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਤੜਥੱਲੀ ਮਚ ਗਈ ਹੈ, ਜਿਸ ਕਾਰਨ ਰਾਜਧਾਨੀ ਦਿੱਲੀ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 55 ਮਿੰਟ ਦੇਰੀ ਨਾਲ ਉਡਾਣ ਭਰੀ।
ਸਪਾਈਸ ਜੈੱਟ ਫਲਾਈਟ ਰਾਜਧਾਨੀ ਦਿੱਲੀ ਤੋਂ ਬੀਤੇ ਦਿਨ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ 30 ਮਿੰਟ ਦੇਰੀ ਨਾਲ ਚੱਲੀ। ਸਪਾਈਸ ਜੈੱਟ ਫਲਾਈਟ ਦਾ ਰਾਜਧਾਨੀ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ ਚੱਲਣ ਦਾ ਸਮਾਂ ਦੁਪਹਿਰ 2 ਵੱਜ ਕੇ 40 ਮਿੰਟ ਹੈ ਅਤੇ ਆਦਮਪੁਰ ਏਅਰਪੋਰਟ ‘ਤੇ ਦੁਪਹਿਰ 3 ਵੱਜ ਕੇ 45 ਮਿੰਟ ‘ਤੇ ਪਹੁੰਚਦੀ ਹੈ।
ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ਤੋਂ ਆਦਮਪੁਰ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ ਨੇ 3 ਵੱਜ ਕੇ 10 ਮਿੰਟ ‘ਤੇ ਉਡਾਣ ਭਰੀ ਅਤੇ ਉਹ ਦੁਪਹਿਰ 4 ਵੱਜ ਕੇ 55 ਮਿੰਟ ‘ਤੇ ਆਦਮਪੁਰ ਏਅਰਪੋਰਟ ‘ਤੇ ਪਹੁੰਚੀ। ਦੂਜੇ ਪਾਸੇ ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 55 ਮਿੰਟ ਦੇਰੀ ਕਾਰਨ ਸ਼ਾਮ 5 ਵੱਜ ਕੇ 10 ਮਿੰਟ ‘ਤੇ ਚੱਲੀ ਅਤੇ ਸ਼ਾਮ 6 ਵਜੇ ਦਿੱਲੀ ਪਹੁੰਚੀ। ਉਂਝ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਦੁਪਹਿਰ 4 ਵੱਜ ਕੇ 5 ਮਿੰਟ ‘ਤੇ ਚੱਲਦੀ ਹੈ ਅਤੇ ਦਿੱਲੀ ਸ਼ਾਮ 5 ਵੱਜ ਕੇ 40 ਮਿੰਟ ‘ਤੇ ਪਹੁੰਚਦੀ ਹੈ।