ਕਿਸਾਨ ਅੰਦੋਲਨ: ਭਗਵੰਤ ਮਾਨ ਬੋਲੇ- ਮੋਦੀ ਸਾਬ੍ਹ, ਹੁਣ ਲੋਕਾਂ ਦੀ ‘ਮਨ ਕੀ ਬਾਤ’ ਸੁਣੋ

Image Courtesy :jagbani(punjabkesar)

ਨਵੀਂ ਦਿੱਲੀ — ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘਰ ‘ਚ ਨਜ਼ਰਬੰਦ ਕਰ ਦਿੱਤਾ ਹੈ। ਇਸ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਸੰਸਦ ਮੈਂਬਰ ਭਗਵੰਤ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਪਹੁੰਚੇ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਮਾਨ ਨੇ ਦਿੱਲੀ ਪੁਲਸ ਅਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ। ਕੱਲ੍ਹ ਮੁੱਖ ਮੰਤਰੀ ਨੇ ਸਿੰਘੂ ਸਰਹੱਦ ‘ਤੇ ਜਾ ਕੇ ਵਿਵਸਥਾ ਦਾ ਜਾਇਜ਼ਾ ਲਿਆ ਸੀ ਅਤੇ ਉਸ ਤੋਂ ਬਾਅਦ ਨਜ਼ਰਬੰਦ ਕਰ ਦਿੱਤਾ ਗਿਆ ਹੈ, ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।
ਸਿੰਘੂ ਸਰਹੱਦ ‘ਤੇ ਸੇਵਾਦਾਰ ਦੇ ਤੌਰ ‘ਤੇ ਗਏ ਸਨ ਕੇਜਰੀਵਾਲ—
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਣ ਦੇ ਸਮੇਂ ਦਿੱਲੀ ਪੁਲਸ ਨੇ ਸਾਡੇ ਤੋਂ 9 ਸਟੇਡੀਅਮ ਨੂੰ ਜੇਲ੍ਹਾਂ ‘ਚ ਤਬਦੀਲ ਕਰਨ ਦੀ ਇਜਾਜ਼ਤ ਮੰਗੀ ਸੀ। ਕੇਜਰੀਵਾਲ ਨੇ ਜੇਲ੍ਹਾਂ ਬਣਾਉਣ ਤੋਂ ਇਨਕਾਰ ਕਰ ਦਿੱਤਾ, ਉਦੋਂ ਤੋਂ ਇਹ ਸਾਡੀ ਸਰਕਾਰ ਨੂੰ ਬਦਨਾਮ ਕਰਨ ‘ਚ ਲੱਗੇ ਹੋਏ ਹਨ। ਕੱਲ੍ਹ ਜਦੋਂ ਮੁੱਖ ਮੰਤਰੀ ਦੇ ਤੌਰ ‘ਤੇ ਨਹੀਂ ਸਗੋਂ ਸੇਵਾਦਾਰ ਦੇ ਤੌਰ ‘ਤੇ ਸਿੰਘੂ ਸਰਹੱਦ ‘ਤੇ ਸਰਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਗਏ ਸਨ। ਉਸ ਤੋਂ ਬਾਅਦ ਉਹ ਘਰ ਵਾਪਸ ਆਏ ਅਤੇ ਉਦੋਂ ਤੋਂ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਭਾਰਤ ਬੰਦ ਦਾ ਸੱਦਾ ਬਹੁਤ ਸਫ਼ਲ ਜਾ ਰਿਹਾ ਹੈ। ਕੇਜਰੀਵਾਲ ਉਸ ਪ੍ਰਦਰਸ਼ਨ ‘ਚ ਸ਼ਾਮਲ ਨਾ ਹੋ ਸਕਣ, ਇਸ ਲਈ ਉਨ੍ਹਾਂ ਨੂੰ ਘਰ ‘ਚ ਨਜ਼ਰਬੰਦ ਕੀਤਾ ਹੋਇਆ ਹੈ। ਇਸ ਤੋਂ ਵੱਡੀ ਤਾਨਾਸ਼ਾਹੀ ਹੋਰ ਕੋਈ ਹੋ ਨਹੀਂ ਸਕਦੀ। ਕਿਸਾਨਾਂ ਦੀ ਆਵਾਜ਼ ਨੂੰ ਇਵੇਂ ਨਹੀਂ ਦੱਬ ਸਕਦੇ। ਇਹ ਅੰਦੋਲਨ ਕਿਸਾਨਾਂ ਦੀ ਆਵਾਜ਼ ਨਾ ਹੋ ਕੇ ਜਨ ਅੰਦੋਲਨ ਬਣ ਗਿਆ ਹੈ।
ਮੋਦੀ ਸੁਣਨ ਲੋਕਾਂ ਦੀ ‘ਮਨ ਕੀ ਬਾਤ’—
ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਾਬ੍ਹ ਕ੍ਰਿਪਾ ਕਰ ਕੇ ਕੱਲ੍ਹ ਨੂੰ ਉੱਥੇ ਜਾਓ, ਕਿਸਾਨਾਂ ਤੋਂ ਮੁਆਫ਼ੀ ਮੰਗੋ ਕਿ ਜਿਹੜੇ ਕਾਨੂੰਨ ਮੈਂ ਬਣਾਏ ਹਨ, ਗਲਤੀ ਨਾਲ ਬਣ ਗਏ ਹਨ, ਉਨ੍ਹਾਂ ਨੂੰ ਵਾਪਸ ਲੈਂਦਾ ਹਾਂ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦਾ ਨਵਾਂ ਕਾਨੂੰਨ ਪਾਰਲੀਮੈਂਟ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਮੈਂ ਬਣਾਵਾਂਗਾ। ਆਪਣੇ ਦੇਸ਼ ਦੇ ਲੋਕਾਂ ਦੀ ਗੱਲ ਸੁਣੀ ਜਾ ਸਕਦੀ ਹੈ। ਮੋਦੀ ਜੀ ਆਪਣੇ ਮਨ ਕੀ ਬਾਤ ਬਹੁਤ ਹੋ ਗਈ। ਲੋਕਾਂ ਦੇ ‘ਮਨ ਕੀ ਬਾਤ’ ਸੁਣੋ ਕੀ ਲੋਕ ਕੀ ਕਹਿੰਦੇ ਹਨ। ਹਨ।
News Credit :jagbani(punjabkesar)