
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੀ ਰਾਤ ਇਕ ਜਨਾਨੀ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਜਨਾਨੀ ਜੋ ਕਿ ਨਜਦੀਕੀ ਸ਼ਹਿਰ ਕੋਟਕਪੂਰਾ ਦੀ ਵਾਸੀ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸੇਵਾ ਮੁਕਤ ਅਧਿਆਪਕਾ ਹੈ।
ਇਸ ਜਨਾਨੀ ਕੋਲੋਂ 4 ਗੁਟਕਾ ਸਾਹਿਬ ਬਰਾਮਦ ਹੋਏ ਹਨ ਜਿੰਨਾਂ ‘ਚੋਂ ਦੋ ਗੁਟਕਾ ਸਾਹਿਬ ਤੇ ਇਸ ਜਨਾਨੀ ਵਲੋਂ ਪੈੱਨ ਨਾਲ ਕੁਝ ਲਿਖਿਆ ਗਿਆ ਅਤੇ ਕੁਝ ਅੰਗਾਂ ਦੇ ਕੁਝ ਹਿੱਸੇ ਖੰਡਿਤ ਕੀਤੇ ਗਏ ਹਨ।ਇਹ ਜਨਾਨੀ ਦਿਮਾਗੀ ਤੌਰ ਤੇ ਪਰੇਸ਼ਾਨ ਦੱਸੀ ਜਾ ਰਹੀ ਹੈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਦੇ ਬਿਆਨਾਂ ਤੇ ਇਸ ਜਨਾਨੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
News Credit :jagbani(punjabkesari)