ਪੰਜਾਬ ‘ਚ ਕਿਸਾਨ ਅੰਦੋਲਨ ਰੇਲਵੇ ਨੇ 2 ਟ੍ਰੇਨਾਂ ਨੂੰ ਕੀਤਾ ਰੱਦ

Image Courtesy :jagbani(punjabkesari)

ਜੈਤੋ : ਉੱਤਰੀ ਰੇਲਵੇ ਵਲੋਂ ਪੰਜਾਬ ‘ਚ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ 24 ਸਤੰਬਰ ਤੋਂ ਹੁਣ ਤੱਕ ਨਿਰੰਤਰ ਰੇਲ ਗੱਡੀਆਂ ਨੂੰ ਰੱਦ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਰਸਤਾ ਬਦਲਿਆ ਜਾ ਰਿਹਾ ਹੈ ਅਤੇ ਅੰਸ਼ਕ ਰੱਦ ਕੀਤੀਆਂ ਜਾ ਰਹੀਆਂ ਹਨ।ਇਹ ਸਿਲਸਿਲਾ ਸਿੱਧੇ ਤੌਰ ‘ਤੇ ਕਿਸਾਨ ਅੰਦੋਲਨ ਪ੍ਰਭਾਵਿਤ ਹੋ ਰਿਹਾ ਹੈ। ਰੇਲ ਗੱਡੀਆਂ ਜਿਨ੍ਹਾਂ ਬਾਰੇ ਰੇਲ ਮੰਤਰਾਲਾ ਨੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ‘ਚ ਟ੍ਰੇਨ ਨੰਬਰ05531 ਸਹਾਰਸਾ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਟਰੇਨ ਜੇ.ਸੀ.ਓ 6 ਦਸੰਬਰ ਅਤੇ 7 ਦਸੰਬਰ ਨੂੰ ਰੇਲ ਨੰਬਰ 05532 ਅੰਮ੍ਰਿਤਸਰ-ਸਹਾਰਸਾ ਸਪੈਸ਼ਲ ਟ੍ਰੇਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਟ੍ਰੇਨ ਨੰਬਰ 02715 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ ਜੇ.ਸੀ.ਓ. ਨਵੀਂ ਦਿੱਲੀ ਵਿਚ ਸਮਾਪਤ ਕੀਤੀ ਜਾਵੇਗੀ। ਨਤੀਜੇ ਵਜੋਂ ਰੇਲ ਨੰਬਰ 02716 ਅੰਮ੍ਰਿਤਸਰ-ਨਾਂਦੇੜ ਐਕਸਪ੍ਰੈਸ ਜੇ.ਸੀ.ਓ. 8 ਦਸੰਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ ਤੇ ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਦੇ ਵਿਚਕਾਰ ਰੱਦ ਕੀਤੀ ਜਾਏਗੀ। ਰੇਲਗੱਡੀ ਨੰਬਰ 02925 ਬਾਂਦਰਾ ਟਰਮਿਨਸ – ਅੰਮ੍ਰਿਤਸਰ ਐਕਸਪ੍ਰੈੱਸ ਜੇਸੀਓ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ ਅਤੇ 02926 ਅੰਮ੍ਰਿਤਸਰ – ਬਾਂਦਰਾ ਟਰਮਿਨਸ ਐਕਸਪ੍ਰੈਸ ਜੇਸੀਓ 08 ਦਸੰਬਰ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਵੇਗੀ ਅਤੇ ਅੰਸ਼ਕ ਤੌਰ ਤੇ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਵਿਚਕਾਰ ਰੱਦ ਕੀਤੀ ਜਾਵੇਗੀ। ਰੇਲਗੱਡੀ ਨੰਬਰ 04652 ਅੰਮ੍ਰਿਤਸਰ-ਜੈਯਨਗਰ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਜੇਸੀਓ ਅੰਬਾਲਾ ਤੋਂ ਰਵਾਨਾ ਹੋਵੇਗੀ ਜਦੋਂ ਕਿ ਰੇਲ ਨੰਬਰ 0465ਜੈਯਨਗਰ-ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਰੇਲ ਗੱਡੀ ਜੇਸੀਓ 08 ਦਸੰਬਰ ਨੂੰ ਅੰਬਾਲਾ ਵਿਖੇ ਸਮਾਪਤ ਹੋਵੇਗੀ ਅਤੇ ਅੰਬਾਲਾ ਅਤੇ ਅੰਮ੍ਰਿਤਸਰ ਦਰਮਿਆਨ ਰੱਦ ਕੀਤੀ ਜਾਵੇਗੀ।
ਰੇਲਗੱਡੀ ਨੰਬਰ 02904 ਅੰਮ੍ਰਿਤਸਰ-ਮੁੰਬਈ ਕੇਂਦਰੀ ਐਕਸਪ੍ਰੈਸ ਸਪੈਸ਼ਲ ਅੰਮ੍ਰਿਤਸਰ-ਤਰਨ ਤਾਰਨ-ਬਿਆਸ ਰਸਤੇ ਚਲਾਇਆ ਜਾਵੇਗਾ। ਇਸ ਤਰ੍ਹਾਂ ਹੀ ਟ੍ਰੇਨ ਨੰਬਰ02903 ਮੁੰਬਈ ਸੈਂਟਰਲ- ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਜੇ.ਸੀ.ਓ. ,04649/73 ਜੈਯਨਗਰ -ਅੰਮ੍ਰਿਤਸਰ ਐਕਸਪ੍ਰੈਸ ਸਪੈਸ਼ਲ ਜੇ.ਸੀ.ਓ. ਅਤੇ ਰੇਲ ਨੰਬਰ 04650/74 ਅੰਮ੍ਰਿਤਸਰ-ਜੈਯਨਗਰ ਐਕਸਪ੍ਰੈਸ ਸਪੈਸ਼ਲ ਜੇ.ਸੀ.ਓ. ਨੂੰ ਅੰਮ੍ਰਿਤਸਰ-ਤਰਨ ਤਾਰਨ-ਵਿਆਸ ਰਸਤਾ ਚਲਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਹੀ ਫਿਰੋਜ਼ਪੁਰ ਰੇਲ ਮੰਡਲ ਦੇ ਕਮਰਸੀਅਲ ਪ੍ਰਬੰਧਕ ਚੇਤਨ ਤਨੇਜਾ ਨੇ ਕਿਹਾ ਕਿ ਕਿਸਾਨ ਸੰਗਠਨ ਜੰਡਿਆਲਾ ਰੇਲਵੇ ਸਟੇਸ਼ਨ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਟੇਸ਼ਨ ਪੂਰੀ ਤਰ੍ਹਾਂ ਨਾਲ ਖ਼ਾਲੀ ਨਾ ਹੋ ਜਾਣ ਉਸ ਸਮੇਂ ਤੱਕ ਰੇਲ ਸੇਵਾਵਾਂ ਦਾ ਸੰਚਾਲਨ ਸੰਭਵ ਨਹੀਂ ਹੈ। ਅੰਦੋਲਨ ਦੇ ਮੱਦੇਨਜ਼ਰ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ ਹੈ, ਜਿਸ ਕਾਰਨ ਯਾਤਰੀ ਭਾਰੀ ਪ੍ਰੇਸ਼ਾਨੀਆਂ ‘ਚੋਂ ਗੁਜ਼ਰ ਰਹੇ ਹਨ।
News Credit :jagbani(punjabkesari)