ਕਿਸਾਨਾਂ ਦੇ ਸਮਰਥਨ ‘ਚ ਆਏ ਰਿਤੇਸ਼ ਦੇਸ਼ਮੁਖ, ਕਿਹਾ- ‘ਉਨ੍ਹਾਂ ਦੀ ਬਦੌਲਤ ਹੀ ਅੱਜ ਤੁਸੀਂ ਖਾਣਾ ਖਾ ਰਹੇ ਹੋ…’

Image Courtesy :jagbani(punjabkesari)

ਨਵੀਂ ਦਿੱਲੀ — ਖੇਤੀ ਬਿੱਲ ਦੇ ਖਿਲਾਫ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਵਲੋਂ ਜਾਰੀ ਅੰਦੋਲਨ ਨੂੰ ਅੱਜ 11 ਦਿਨ ਹੋ ਗਏ ਹਨ। ਦੇਸ਼-ਵਿਦੇਸ਼ ਤੋਂ ਲੋਕ ਕਿਸਾਨਾਂ ਦੇ ਸਮਰਥਨ ‘ਚ ਆ ਰਹੇ ਹਨ। ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਹੁਣ ਦੂਸਰੇ ਸੂਬਿਆਂ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਪਹੁੰਚ ਰਹੇ ਹਨ। ਇਨ੍ਹਾਂ ਵਿਚ ਪੰਜਾਬੀ ਅਦਾਕਾਰਾਂ ਤੋਂ ਇਲਾਵਾ ਬਾਲੀਵੱਡ ਅਦਾਕਾਰਾਂ ਦੇ ਨਾਮ ਵੀ ਸ਼ਾਮਲ ਹਨ। ਧਰਮਿੰਦਰ, ਤਾਪਸੀ, ਸਵਰਾ ਅਤੇ ਸੋਨੂ ਸੂਦ ਤੋਂ ਬਾਅਦ ਹੁਣ ਅਦਾਕਾਰ ਰਿਤੇਸ਼ ਦੇਸ਼ਮੁਖ ਦਾ ਨਾਮ ਵੀ ਮਸ਼ਹੂਰ ਹਸਤੀਆਂ ਦੀ ਇਸ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੀ ਕਿਸਾਨਾਂ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ। ਦੇਸ਼-ਵਿਦੇਸ਼ ਸਮੇਤ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਕਿਸਾਨਾਂ ਦੇ ਇਸ ਅੰਦੋਲਨ ਵਿਚ ਵਿੱਤੀ ਸਹਾਇਤਾ ਵੀ ਕਰ ਰਹੇ ਹਨ।
ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਵਿਚ ਕੀਤਾ ਹੈ। ਰਿਤੇਸ਼ ਨੇ ਲਿਖਿਆ, ‘ਜੇ ਤੁਸੀਂ ਅੱਜ ਖਾਣਾ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ। ਮੈਂ ਆਪਣੇ ਦੇਸ਼ ਦੇ ਹਰ ਕਿਸਾਨ ਨਾਲ ਏਕਤਾ ਵਿਚ ਖੜ੍ਹਾ ਹਾਂ। # ਜੈ ਕਿਸਾਨ। ਰਿਤੇਸ਼ ਦੇ ਇਸ ਟਵੀਟ ‘ਤੇ ਲੋਕ ਪ੍ਰਤੀਕ੍ਰਿਆ ਦੇ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਉਸ ਦੀ ਉਸਤਤ ਵੀ ਕੀਤੀ ਹੈ।
ਹਾਲਾਂਕਿ, ਪੰਜਾਬੀ ਫਿਲਮ ਇੰਡਸਟਰੀ ਦੇ ਗਾਇਕ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਬਾਲੀਵੁੱਡ ਸਿਤਾਰੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੱਗੇ ਨਹੀਂ ਆ ਰਹੇ ਹਨ। ਗਿੱਪੀ ਨੇ ਬਾਲੀਵੁੱਡ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਅਜਿਹੇ ਸਮੇਂ ਵਿੱਚ ਪੰਜਾਬ ਦੇ ਹੱਕ ਵਿੱਚ ਨਹੀਂ ਖੜ੍ਹੇ ਸਨ ਜਦੋਂ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਸੂਬੇ ਨੂੰ ਉਨ੍ਹਾਂ ਦੇ ਸਮਰਥਨ ਦੀ ਸਭ ਤੋਂ ਵੱਧ ਜ਼ਰੂਰਤ ਸੀ।
ਉਸਨੇ ਟਵੀਟ ਕੀਤਾ ਅਤੇ ਲਿਖਿਆ- ਪਿਆਰੇ ਬਾਲੀਵੁੱਡ, ਹਮੇਸ਼ਾਂ ਤੁਹਾਡੀਆਂ ਫਿਲਮਾਂ ਪੰਜਾਬ ਵਿਚ ਬਹੁਤ ਸਫਲ ਹੁੰਦੀਆਂ ਹਨ ਅਤੇ ਹਰ ਵਾਰ ਤੁਹਾਡਾ ਖੁੱਲਾ ਬਾਹਾਂ ਨਾਲ ਸਵਾਗਤ ਕੀਤਾ ਜਾਂਦਾ ਸੀ, ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਨਾ ਤਾਂ ਤੁਸੀਂ ਆਏ ਅਤੇ ਨਾ ਹੀ ਇਕ ਸ਼ਬਦ ਬੋਲਿਆ ਹੈ।’ ਗਿੱਪੀ ਗਰੇਵਾਲ ਦੇ ਇਸ ਟਵੀਟ ਦੇ ਜਵਾਬ ਵਿਚ ਤਾਪਸੀ ਪੰਨੂੰ ਨੇ ਕਿਹਾ ਕਿ ਸਰ ਜਿਹੜੇ ਲੋਕਾਂ ਤੋਂ ਤੁਸੀਂ ਆਵਾਜ਼ ਚੁੱਕਣ ਦੀ ਉਮੀਦ ਕਰ ਰਹੇ ਸੀ ਜੇਕਰ ਉਨ੍ਹਾਂ ਨੇ ਵੀ ਕੁਝ ਨਾ ਕੀਤਾ, ਤਾਂ ਤੁਸੀਂ ਹੋਰਾਂ ਨੂੰ ਵੀ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਕਰ ਸਕਦੇ। ਅਜਿਹਾ ਨਹੀਂ ਹੈ ਕਿ ਅਸੀਂ ਕੁਝ ਬਾਲੀਵੁੱਡ ਸਟਾਰ ਤਾਂ ਤੁਹਾਡੇ ਨਾਲ ਹਾਂ ਅਤੇ ਸਾਨੂੰ ਖੜ੍ਹੇ ਰਹਿਣ ਲਈ ਤਾਰੀਫ ਦੀ ਜ਼ਰੂਰਤ ਹੈ ਪਰ ਅਜਿਹੀਆਂ ਗੱਲਾਂ ਨਾਲ ਹੌਸਲਾਂ ਟੁੱਟ ਜਾਂਦਾ ਹੈ।’
News Credit :jagbani(punjabkesari)