ਸੰਨੀ ਦਿਓਲ ਕੋਰੋਨਾ ਪਾਜ਼ੇਟਿਵ, ਹਿਮਾਚਲ ‘ਚ ਹੋਏ ਏਕਾਂਤਵਾਸ

Image Courtesy :jagbani(punjabkesari)

ਸ਼ਿਮਲਾ- ਭਾਜਪਾ ਦੇ ਸੰਸਦ ਮੈਂਬਰ ਅਤੇ ਅਭਿਨੇਤਾ ਸੰਨੀ ਦਿਓਲ ਨੇ ਬੁੱਧਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਉਨ੍ਹਾਂ ਨੇ ਆਪਣੇ ਸੰਪਰਕ ‘ਚ ਆਏ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਦਿਓਲ ਨੇ ਦੱਸਇਆ ਕਿ ਉਨ੍ਹਾਂ ਨੇ ਪੀੜਤ ਪਾਏ ਜਾਣ ਤੋਂ ਬਾਅਦ ਖ਼ੁਦ ਨੂੰ ਏਕਾਂਤਵਾਸ ‘ਚ ਰੱਖਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,”ਮੈਂ ਕੋਰੋਨਾ ਵਾਇਰਸ ਸੰਬੰਧੀ ਜਾਂਚ ਕਰਵਾਈ ਅਤੇ ਮੇਰੀ ਰਿਪੋਰਟ ਪਾਜ਼ੇਟਿਵ ਆਈ ਹੈ। ਮੈਂ ਏਕਾਂਤਵਾਸ ‘ਚ ਹਾਂ ਅਤੇ ਮੇਰੀ ਸਿਹਤ ਠੀਕ ਹੈ। ਮੇਰੀ ਅਪੀਲ ਹੈ ਕਿ ਤੁਹਾਡੇ ‘ਚੋਂ ਜੋ ਵੀ ਲੋਕ, ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ ‘ਚ ਆਏ ਹਨ, ਉਹ ਕ੍ਰਿਪਾ ਖ਼ੁਦ ਨੂੰ ਏਕਾਂਤਵਾਸ ‘ਚ ਰੱਖਣ ਅਤੇ ਆਪਣੀ ਜਾਂਚ ਕਰਵਾਉਣ।”
ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਅਮਿਤਾਭ ਅਵਸਥੀ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਸੰਨੀ ਦਿਓਲ ਪਿਛਲੇ ਕੁਝ ਦਿਨਾਂ ਤੋਂ ਕੁੱਲੂ ਜ਼ਿਲ੍ਹੇ ‘ਚ ਰਹਿ ਰਹੇ ਪਰ ਦਿਓਲ ਮੰਗਲਵਾਰ ਨੂੰ ਕੋਵਿਡ-19 ਜਾਂਚ ਰਿਪੋਰਟ ‘ਚ ਪਾਜ਼ੇਟਿਵ ਪਾਏ ਗਏ। ਇਸ ਵਿਚ ਦਿਓਲ ਦੇ ਬੁਲਾਰੇ ਨੇ ਮੁੰਬਈ ‘ਚ ਕਿਹਾ,”ਸੰਨੀ ਦਿਓਲ ਨੇ ਮੁੰਬਈ ਵਾਪਸ ਆਉਣ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਮੰਗਲਵਾਰ ਨੂੰ ਕੋਵਿਡ-19 ਸੰਬੰਧੀ ਜਾਂਚ ਕਰਵਾਈ ਸੀ। ਉਹ ਪਾਜ਼ੇਟਿਵ ਪਾਏ ਗਏ ਹਨ ਪਰ ਉਨ੍ਹਾਂ ‘ਚ ਇਨਫੈਕਸ਼ਨ ਦੇ ਲੱਛਣ ਨਹੀਂ ਹਨ ਅਤੇ ਉਹ ਬਿਲਕੁੱਲ ਠੀਕ ਮਹਿਸੂਸ ਕਰ ਰਹੇ ਹਨ।” ਬੁਲਾਰੇ ਨੇ ਦੱਸਿਆ ਕਿ ਸੰਨੀ ਦਿਓਲ ਮਨਾਲੀ ‘ਚ ਏਕਾਂਤਵਾਸ ਰਹਿ ਰਹੇ ਹਨ। ਉਨ੍ਹਾਂ ਨੇ ਕਿਹਾ,”ਉਹ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰ ਰਹੇ ਹਨ ਅਤੇ ਜ਼ਰੂਰੀ ਚੌਕਸੀ ਵਰਤ ਰਹੇ ਹਨ।” ਦਿਓਲ ਦਾ ਮੁੰਬਈ ‘ਚ ਮੋਢੇ ਦਾ ਆਪਰੇਸ਼ਨ ਹੋਇਆ ਸੀ ਅਤੇ ਉਹ ਕੁੱਲੂ ਜ਼ਿਲ੍ਹੇ ‘ਚ ਮਨਾਲੀ ਨੇੜੇ ਇਕ ਫਾਰਮ ਹਾਊਸ ‘ਚ ਰਹਿ ਰਹੇ ਸਨ।
News Credit :jagbani(punjabkesari)