ਦਿੱਲੀ ਚਲੋ ਅੰਦੋਲਨ: ਗਾਜ਼ੀਪੁਰ ਸਰਹੱਦ ‘ਤੇ ਵੀ ਡਟੇ ਕਿਸਾਨ, ਬੈਰੀਕੇਡ ਹਟਾਉਣ ਲਈ ਕਰ ਰਹੇ ਸੰਘਰਸ਼

Image Courtesy :jagbani(punjabkesari)

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਬੇਨਤੀਜਾ ਰਹਿਣ ਕਾਰਨ ਦਿੱਲੀ ‘ਚ ਵੱਡੀ ਗਿਣਤੀ ‘ਚ ਵੱਖ-ਵੱਖ ਸੂਬਿਆਂ ਤੋਂ ਕਿਸਾਨ ਦਿੱਲੀ ਕੂਚ ਕਰ ਰਹੇ ਹਨ। ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਦੋਲਨ ਹੋਰ ਤੇਜ਼ ਕਰਨਗੇ, ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ। ਦਿੱਲੀ ਦੇ ਸਿੰਘੂ, ਟਿਕਰੀ ਬਾਰਡਰ ਤੋਂ ਇਲਾਵਾ ਗਾਜ਼ੀਪੁਰ-ਗਾਜ਼ੀਆਬਾਦ (ਦਿੱਲੀ-ਯੂ. ਪੀ.) ਬਾਰਡਰ ‘ਤੇ ਕਿਸਾਨ ਡਟੇ ਹੋਏ ਹਨ ਪਰ ਪੁਲਸ ਉਨ੍ਹਾਂ ਨੂੰ ਦਿੱਲੀ ਵੱਲ ਵਧਣ ਨਹੀਂ ਦੇ ਰਹੀ ਹੈ। ਜਿਸ ਕਾਰਨ ਕਿਸਾਨਾਂ ਨੇ ਅੱਜ ਫਿਰ ਬੈਰੀਕੇਡਸ ਹਟਾਉਣ ਦੀ ਕੋਸ਼ਿਸ਼ ਕੀਤੀ।
ਗਾਜ਼ੀਪੁਰ-ਗਾਜ਼ੀਆਬਾਦ ਬਾਰਡਰ ‘ਤੇ ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਟਰੈਕਟਰਾਂ ਨਾਲ ਦਿੱਲੀ ਕੂਚ ਕਰਨਗੇ ਪਰ ਪੁਲਸ ਨੇ ਉਨ੍ਹਾਂ ਨੂੰ ਬਿਨਾਂ ਟਰੈਕਟਰ-ਟਰਾਲੀਆਂ ਦੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਕਿਸਾਨ ਜਿੱਦ ‘ਤੇ ਅੜੇ ਹੋਏ ਹਨ ਕਿ ਉਹ ਆਪਣੇ ਟਰੈਕਟਰਾਂ ਤੋਂ ਬਿਨਾਂ ਦਿੱਲੀ ਵਿਚ ਐਂਟਰੀ ਨਹੀਂ ਕਰਨਗੇ। ਕਿਸਾਨਾਂ ਵਿਚ ਰੋਹ ਹੈ, ਜਿਸ ਕਾਰਨ ਉਹ ਇੱਥੋਂ ਅੱਗੇ ਵੱਧਣ ਲਈ ਸੰਘਰਸ਼ ਕਰ ਰਹੇ ਹਾਂ।
ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਅੱਜ ਵੱਡੀ ਗਿਣਤੀ ਵਿਚ ਕਿਸਾਨ ਪੰਜਾਬ-ਹਰਿਆਣਾ ਤੋਂ ਦਿੱਲੀ ਵੱਲ ਕਿਸਾਨ ਆ ਸਕਦੇ ਹਨ। ਬੁੱਧਵਾਰ ਸਵੇਰੇ ਵੀ ਦਿੱਲੀ ‘ਚ ਕੜਾਕੇ ਦੀ ਠੰਡ ‘ਚ ਕਿਸਾਨ ਸੜਕਾਂ ‘ਤੇ ਡਟੇ ਹੋਏ ਹਨ। ਦੱਸ ਦੇਈਏ ਕਿ ਕੱਲ੍ਹ ਵੀ ਗਾਜ਼ੀਪੁਰ ਸਰਹੱਦ ‘ਤੇ ਡਟੇ ਕਿਸਾਨਾਂ ਨੇ ਦਿੱਲੀ ਵੱਲ ਵਧਣ ਲਈ ਟਰੈਕਟਰਾਂ ਨਾਲ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹ ਸੰਘਰਸ਼ ਲਗਾਤਾਰ ਜਾਰੀ ਹੈ।
News Credit :jagbani(punjabkesari)