‘ਆਪ’ ਵਲੋਂ ਗੋਆ ‘ਚ ਸੱਤਾ ‘ਚ ਆਉਣ ਮਗਰੋਂ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ

Image Courtesy :jagbani(punjabkesari)

ਪਣਜੀ – ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਉਹ ਗੋਆ ‘ਚ 2022 ਦੇ ਵਿਧਾਨਸਭਾ ਚੋਣਾਂ ਤੋਂ ਬਾਅਦ ਸੱਤਾ ‘ਚ ਆਈ ਤਾਂ ਉਹ 200 ਯੂਨਿਟ ਤੱਕ ਬਿਜਲੀ ਮੁਫ਼ਤ ਦੇਵੇਗੀ। ਆਪ ਨੇਤਾ ਰਾਘਵ ਚੱਢਾ ਨੇ ਇੱਥੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਸ ਕਦਮ ਨਾਲ 73 ਫ਼ੀਸਦੀ ਗੋਆ ਵਾਸੀਆਂ ਨੂੰ ਫ਼ਾਇਦਾ ਹੋਵੇਗਾ ਅਤੇ ਇਸ ਨਾਲ ਬਹੁਤ ਵੱਡੀ ਗਿਣਤੀ ‘ਚ ਉਨ੍ਹਾਂ ਪਰਿਵਾਰਾਂ ਦਾ ਬਿਜਲੀ ਬਿੱਲ ਅੱਧਾ ਹੋ ਜਾਵੇਗਾ ਜਿਨ੍ਹਾਂ ਦੀ ਬਿਜਲੀ ਖਪਤ 200-400 ਯੂਨਿਟ ਵਿਚਾਲੇ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸੱਤਾ ‘ਚ ਆਉਣ ਦੇ 48 ਘੰਟੇ ਦੇ ਅੰਦਰ ਲਿਆ ਜਾਵੇਗਾ।
ਗੋਆ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰ ਕਿਹਾ ਕਿ ਗੋਆ ‘ਚ ਸਰਕਾਰ ਦੇ ਗਠਨ ਦੇ 48 ਘੰਟੇ ਦੇ ਅੰਦਰ 73 ਫ਼ੀਸਦੀ ਗੋਆ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 200 ਯੂਨਿਟ ਤੱਕ ਬਿਜਲੀ ਦਾ ਖ਼ਰਚ ਕਰਨ ਵਾਲੇ ਉਪਭੋਗਤਾਵਾਂ ਨੂੰ ਕੋਈ ਵੀ ਭੁਗਤਾਨ ਨਹੀਂ ਕਰਨਾ ਹੋਵੇਗਾ। ਚੱਢਾ ਨੇ ਇਹ ਵੀ ਕਿਹਾ ਕਿ 200 ਤੋਂ 400 ਯੂਨਿਟ ਬਿਜਲੀ ਦੀ ਖ਼ਪਤ ਕਰਨ ਵਾਲੇ 20 ਫ਼ੀਸਦੀ ਉਪਭੋਗਤਾਵਾਂ ਨੂੰ ਸਿਰਫ਼ 50 ਫ਼ੀਸਦੀ ਬਿਜਲੀ ਦਾ ਬਿੱਲ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਗੋਆ ਦੀ 93 ਫ਼ੀਸਦੀ ਆਬਾਦੀ ਨੂੰ ਸਿੱਧਾ ਫ਼ਾਇਦਾ ਪਹੁੰਚੇਗਾ।
ਰਾਘਵ ਚੱਢਾ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਧਰਮ ਨੂੰ ਦੇਖ ਕੇ ਰਾਜਨੀਤੀ ਨਹੀਂ ਕਰਦੇ ਹਾਂ। ਅਸੀਂ ਗੋਆ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਹੈ ਉਹ ਉਨ੍ਹਾਂ ਦੇ ਧਰਮ, ਜਾਤੀ ਨੂੰ ਦੇਖ ਕੇ ਨਹੀਂ ਕੀਤਾ ਹੈ। ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਜੋ ਵੀ ਕੰਮ ਕਰਾਂਗੇ ਉਸਦਾ ਸਿੱਧਾ ਫ਼ਾਇਦਾ ਗੋਆ ਦੇ ਹਰ ਇੱਕ ਵਿਅਕਤੀ ਨੂੰ ਹੋਵੇਗਾ।
News Credit :jagbani(punjabkesari)