ਬੈਂਗਲੁਰੂ ਹਿੰਸਾ ਮਾਮਲੇ ‘ਚ ਕਾਂਗਰਸ ਦੇ ਸਾਬਕਾ ਮੇਅਰ ਆਰ ਸੰਪਤ ਰਾਜ ਗ੍ਰਿਫਤਾਰ

Image Courtesy :jagbani(punjabkesari)

ਬੈਂਗਲੁਰੂ – ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਹਿੰਸਾ ਮਾਮਲੇ ‘ਚ ਲੋੜੀਂਦੇ ਕਾਂਗਰਸ ਦੇ ਸਾਬਕਾ ਮੇਅਰ ਆਰ. ਸੰਪਤ ਰਾਜ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਹਿੰਸਾ ‘ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੰਪਤ ਰਾਜ ਦੇਵਰਾ ਜੀਵਨਹੱਲੀ ਨਗਰਪਾਲਿਕਾ ਵਾਰਡ ਤੋਂ ਕਾਂਗਰਸ ਕਾਰਪੋਰੇਟਰ ਹਨ ਅਤੇ ਉਨ੍ਹਾਂ ਨੂੰ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸੰਪਤ ਰਾਜ ਇੱਕ ਨਿੱਜੀ ਹਸਪਤਾਲ ਤੋਂ ਫਰਾਰ ਹੋ ਗਏ ਸਨ ਜਿੱਥੇ ਉਨ੍ਹਾਂ ਨੂੰ ਕੋਵਿਡ-19 ਦੇ ਇਲਾਜ ਲਈ ਦਾਖਲ ਕੀਤਾ ਗਿਆ ਸੀ।
ਦੱਸ ਦਈਏ ਕਿ ਕਾਂਗਰਸ ਵਿਧਾਇਕ ਆਰ ਅਖੰਡ ਸ਼੍ਰੀਨਿਵਾਸ ਮੂਰਤੀ ਦੇ ਇੱਕ ਸਬੰਧੀ ਦੁਆਰਾ ਇੱਕ ਫੇਸਬੁੱਕ ‘ਤੇ ਕਥਿਤ ਭੜਕਾਊ ਪੋਸਟ ਨੂੰ ਲੈ ਕੇ 11 ਅਗਸਤ ਨੂੰ ਸ਼ਹਿਰ ‘ਚ ਹਿੰਸਾ ਭੜਕ ਗਈ ਸੀ।
News Credit :jagbani(punjabkesari)