ਬਿਹਾਰ ‘ਚ ਕੁੜੀ ਨੂੰ ਜਿਊਂਦੇ ਸਾੜਨ ਦਾ ਮਾਮਲਾ, ਰਾਹੁਲ ਗਾਂਧੀ ਨੇ ਸਰਕਾਰ ‘ਤੇ ਸਾਧਿਆ ਨਿਸ਼ਾਨਾ

Image Courtesy :jagbani(punjabkesari)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਬਿਹਾਰ ਦੇ ਵੈਸ਼ਾਲੀ ‘ਚ ਕੁੜੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਦਬਾਉਣ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਚੋਣਾਵੀ ਫਾਇਦੇ ਲਈ ਚੰਗੇ ਸ਼ਾਸਨ ਦੀ ਨਕਲੀ ਬੁਨਿਆਦ ਖਿੱਸਕਣ ਤੋਂ ਬਚਾਉਣ ਲਈ ਅਣਮਨੁੱਖੀ ਕਦਮ ਜ਼ਿਆਦਾ ਵੱਡਾ ਅਪਰਾਧ ਅਤੇ ਖਤਰਨਾਕ ਰੁਝਾਨ ਹੈ। ਰਾਹੁਲ ਨੇ ਕਿਹਾ ਕਿ ਇਹ ਘਟਨਾ ਬਿਹਾਰ ਵਿਧਾਨ ਸਭਾ ਦੇ ਚੋਣ ਦੌਰਾਨ ਹੋਈ ਸੀ ਅਤੇ ਸੂਬਾ ਸਰਕਾਰ ਨੇ ਚੰਗੇ ਸ਼ਾਸਨ ਦੇ ਆਪਣੇ ਝੂਠੇ ਪ੍ਰਚਾਰ ‘ਤੇ ਪਰਦਾ ਪਾਉਣ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਖਤਰਨਾਕ ਕਦਮ ਚੁੱਕਿਆ ਹੈ।
ਰਾਹੁਲ ਨੇ ਟਵੀਟ ਕੀਤਾ,”ਕਿਸ ਦਾ ਅਪਰਾਧ ਜ਼ਿਆਦਾ ਖਤਰਨਾਕ ਹੈ- ਜਿਸ ਨੇ ਇਹ ਅਣਮਨੁੱਖੀ ਕੰਮ ਕੀਤਾ ਜਾਂ ਜਿਸ ਨੇ ਚੋਣਾਵੀ ਫਾਇਦੇ ਲਈ ਇਸ ਨੂੰ ਲੁਕਾਇਆ ਤਾਂ ਕਿ ਇਸ ਕੁਸ਼ਾਸਨ (ਮਾੜੇ ਸ਼ਾਸਨ) ‘ਤੇ ਆਪਣੇ ਝੂਠੇ ‘ਸੁਸ਼ਾਸਨ’ (ਚੰਗੇ ਸ਼ਾਸਨ) ਦੀ ਨੀਂਹ ਰੱਖ ਸਕੇ?” ਕਾਂਗਰਸ ਨੇਤਾ ਨੇ ਇਸ ਟਵੀਟ ਨਾਲ ਬਿਹਾਰ ਦੇ ਹਾਜੀਪੁਰ ਡੇਟਲਾਈਨ ਤੋਂ ਛਪੀ ਇਕ ਖ਼ਬਰ ਨੂੰ ਪੋਸਟ ਕੀਤਾ ਹਰੈ, ਜਿਸ ‘ਚ ਕਿਹਾ ਗਿਆ ਹੈ ਕਿ ਰਾਜ ਵਿਧਾਨ ਸਭਾ ਚੋਣ ਦਾ ਮਾਹੌਲ ਖ਼ਰਾਬ ਨਾ ਹੋਵੇ, ਇਸ ਲਈ ਪੁਲਸ ਨੇ ਕੁੜੀ ਨੂੰ ਜਿਊਂਦੇ ਸਾੜਨ ਦਾ ਮਾਮਲਾ ਦਬਾ ਦਿੱਤਾ।
News Credit :jagbani(punjabkesari)