ਸਾਈਨਾ ਨੇਹਵਾਲ-ਪਰੂਪੱਲੀ ਕਸ਼ਯਪ ਹਿਮਾਚਲ ‘ਚ ਖੋਲ੍ਹਣਗੇ ਅਕਾਦਮੀ

Image Courtesy :jagbani(punjabkesari)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਐਤਵਾਰ ਨੂੰ ਕਿਹਾ ਕਿ ਸਾਇਨਾ ਨੇਹਵਾਲ ਤੇ ਉਸਦੇ ਪਤੀ ਪਰੂਪੱਲੀ ਕਸ਼ਯਪ ਨੇ ਇਕ ਮੁਲਾਕਾਤ ਦੌਰਾਨ ਹਿਮਾਚਲ ‘ਚ ਬੈਡਮਿੰਟਨ ਅਕਾਦਮੀ ਖੋਲ੍ਹਣ ਦੀ ਇੱਛਾ ਜ਼ਾਹਿਰ ਕੀਤੀ ਹੈ। ਦੱਤਾਤ੍ਰੇਅ ਨੇ ਟਵੀਟ ਕੀਤਾ- ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਨੇ ਹਿਮਾਚਲ ‘ਚ ਬੈਡਮਿੰਟਨ ਅਕਾਦਮੀ ਖੋਲ੍ਹਮ ਦੀ ਇੱਛਾ ਜ਼ਾਹਿਰ ਕੀਤੀ। ਇਸ ਤੋਂ ਪਹਿਲੇ ਦਿਨ ‘ਚ ਦੰਪਤੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਆਪਣੇ ਟਵੀਟ ‘ਚ ਕਿਹਾ ਕਿ ਨੇਹਵਾਲ ਤੇ ਕਸ਼ਯਪ ਨੇ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।
ਠਾਕੁਰ ਨੇ ਟਵੀਟ ‘ਚ ਲਿਖਿਆ- ਦੇਵ ਭੂਮੀ ਹਿਮਾਚਲ ਪਹੁੰਚਣ ‘ਤੇ ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਨੇਹਵਾਲ ਨੇ ਸਾਡੀ ਸਰਕਾਰੀ ਰਿਹਾਇਸ਼, ਓਕੋਵਰ, ਸ਼ਿਮਲਾ ‘ਚ ਮੁਲਾਕਾਤ ਕੀਤੀ।
News Credit :jagbani(punjabkesari)