ਪੰਜਾਬ ‘ਚ ਅੱਜ ਤੋਂ ਖੁੱਲ੍ਹਣਗੇ ਕਾਲਜ ਅਤੇ ਯੂਨੀਵਰਸਿਟੀਆਂ

Image Courtesy :jagbani(punjabkesari)

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ‘ਚ ਅੱਜ ਤੋਂ ਕੁਝ ਸ਼ਰਤਾਂ ਦੇ ਨਾਲ ਕਾਲਜ ਅਤੇ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਥੇ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਸ ਸਬੰਧ ‘ਚ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਸਨ। ਇਸ ਅਧੀਨ ਸਾਰੇ ਸਟਾਫ਼ ਦਾ ਕੋਵਿਡ-19 ਟੈਸਟ ਲਾਜ਼ਮੀ ਹੋਵੇਗਾ। ਫਿਲਹਾਲ, ਸਿਰਫ਼ ਫਾਈਨਲ ਸਾਲ ਦੇ 50 ਫੀਸਦੀ ਬੱਚਿਆਂ ਨੂੰ ਹੀ ਬੁਲਾਇਆ ਜਾਵੇਗਾ। ਉਥੇ ਹੀ, ਬਾਕੀ ਜਮਾਤਾਂ ਦੀ ਪੜ੍ਹਾਈ ਆਨ ਲਾਈਨ ਹੋਵੇਗੀ। ਕੰਟੇਨਮੈਂਟ ਜ਼ੋਨ ‘ਚ ਸਕੂਲ, ਕਾਲਜ ਅਤੇ ਯੂਨੀਵਰਸਿਟੀ ‘ਤੇ ਰੋਕ ਜਾਰੀ ਰਹੇਗੀ। ਸਰਕਾਰ ਨੇ ਸਪੱਸ਼ਟ ਹਿਦਾਇਤ ਦਿੱਤੀ ਹੈ ਕਿ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਜੇਕਰ ਕਿਸੇ ਪੱਧਰ ‘ਤੇ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।
News Credit :jagbani(punjabkesari)