ਰਾਜਨਾਥ ਨੇ ਐਂਟੀ-ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ‘ਮਾਡਲ’ ਦਾ ਕੀਤਾ ਉਦਘਾਟਨ

Image Courtesy :jagbani(punjabkesar)

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਦਿੱਲੀ ਵਿਖੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਹੈੱਡਕੁਆਰਟਰ ‘ਚ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਦੇ ਮਾਡਲ ਦਾ ਉਦਘਾਟਨ ਕੀਤਾ। ਇਸ ਮਾਡਲ ਨੂੰ ਰਾਸ਼ਟਰੀ ਤਕਨੀਕੀ ਤਰੱਕੀ ਦੇ ਪ੍ਰਤੀਕ ਦੇ ਰੂਪ ‘ਚ ਵੇਖਿਆ ਜਾਂਦਾ ਹੈ।
ਇਕ ਵਾਰ ਫਿਰ ਤੋਂ ਐਂਟੀ ਸੈਟੇਲਾਈਟ ਮਿਜ਼ਾਈਲ ਸਿਸਟਮ ਚਰਚਾ ‘ਚ ਆ ਗਿਆ ਹੈ। ਭਾਰਤ ਸਾਲ 2019 ‘ਚ ਮਿਸ਼ਨ ਸ਼ਕਤੀ ਤਹਿਤ ਸੈਟੇਲਾਈਟ ਸਿਸਟਮ ਦਾ ਸਫਲ ਪਰੀਖਣ ਵੀ ਕਰ ਚੁੱਕਾ ਹੈ। ਇਸ ਪਰੀਖਣ ਤੋਂ ਬਾਅਦ ਭਾਰਤ, ਅਮਰੀਕਾ ਅਤੇ ਰੂਸ ਵਰਗੇ ਦੇਸ਼ਾਂ ਦੇ ਕਲਬਾਂ ‘ਚ ਸ਼ਾਮਲ ਹੋ ਗਿਆ ਹੈ। ਇਸ ਮਿਜ਼ਾਈਲ ਜ਼ਰੀਏ ਭਾਰਤ ਨੂੰ ਇਹ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਇਸ ਮਿਜ਼ਾਈਲ ਤਹਿਤ ਪੁਲਾੜ ‘ਚ ਮਾਰ ਕਰਨ ਵਾਲੀ ਮਿਜ਼ਾਈਲ ਦੀ ਤਕਨੀਕ ਹਾਸਲ ਹੋ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਹ ਸ਼ਕਤੀ ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਸੀ।
ਅੱਜ ਰਾਜਨਾਥ ਸਿੰਘ ਵਲੋਂ ਐਂਟੀ ਸੈਟੇਲਾਈਟ ਮਿਜ਼ਾਈਲ ਦੇ ਡਿਜ਼ਾਈਨ ਨੂੰ ਪੇਸ਼ ਕੀਤਾ ਗਿਆ ਹੈ। ਇਹ ਤਕਨੀਕੀ ਖੇਤਰ ਵਿਚ ਉੱਨਤ ਵਿਕਾਸ ਨੂੰ ਦਰਸਾਉਂਦਾ ਹੀ ਹੈ। ਨਾਲ ਹੀ ਦੁਸ਼ਮਣ ਦੇਸ਼ਾਂ ਲਈ ਚਿਤਾਵਨੀ ਹੈ ਕਿ ਜੇਕਰ ਉਹ ਗਲਤ ਇਰਾਦੇ ਨਾਲ ਕੁਝ ਵੀ ਕਰੇਗਾ ਤਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
News Credit :jagbani(punjabkesar)